ਪੁਲਵਾਮਾ: ਗ੍ਰਨੇਡ ਹਮਲੇ ’ਚ 12 ਨਾਗਰਿਕ ਫੱਟੜ

ਸ੍ਰੀਨਗਰ (ਸਮਾਜ ਵੀਕਲੀ):ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਅਤਿਵਾਦੀਆਂ ਨੇ ਅੱਜ ਸੁਰੱਖਿਆ ਬਲਾਂ ਦੀ ਟੀਮ ’ਤੇ ਗ੍ਰਨੇਡ ਸੁੱਟਿਆ। ਇਸ ਹਮਲੇ ਵਿਚ 12 ਆਮ ਨਾਗਰਿਕ ਜ਼ਖ਼ਮੀ ਹੋਏ ਹਨ। ਬਲਾਂ ’ਤੇ ਗ੍ਰਨੇਡ ਪੁਲਵਾਮਾ ਦੇ ਕਾਕਾਪੁਰਾ ਇਲਾਕੇ ਵਿਚ ਸੁੱਟਿਆ ਗਿਆ। ਹਾਲਾਂਕਿ ਨਿਸ਼ਾਨਾ ਖੁੰਝ ਗਿਆ ਤੇ ਇਹ ਸੜਕ ਉਤੇ ਫਟ ਗਿਆ। ਜ਼ਖ਼ਮੀ ਨਾਗਰਿਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।

Previous articleਕੰਗਣਾ ਰਣੌਤ ਤੇ ਰੰਗੋਲੀ ਨੂੰ ਸੰਮਨ ਜਾਰੀ
Next articleਬੰਗਲੂਰੂ ਦੰਗੇ: ਐੱਨਆਈਏ ਵੱਲੋਂ 43 ਥਾਵਾਂ ’ਤੇ ਛਾਪੇ