ਮੁੰਬਈ ,ਸਮਾਜ ਵੀਕਲੀ: ਚਾਰ ਦਿਨ ਪਹਿਲਾਂ ਅਰਬ ਸਾਗਰ ਵਿਚ ਡੁੱਬੇ ਲੋਕਾਂ ਵਿਚ 49 ਲੋਕ ਅਜੇ ਵੀ ਲਾਪਤਾ ਹਨ ਅਤੇ ਜਲ ਸੈਨਾ ਵੱਲੋਂ ਉਨ੍ਹਾਂ ਨੂੰ ਲੱਭਣ ਲਈ ਰਾਤ ਸਮੇਂ ਆਪ੍ਰੇਸ਼ਨ ਜਾਰੀ ਰਿਹਾ ਹਾਲਾਂਕਿ ਵੀਰਵਾਰ ਤੱਕ ਇਨ੍ਹਾਂ ਲੋਕਾਂ ਦੇ ਬਚਣ ਦੀ ਸੰਭਾਵਨਾ ਘਟ ਗਈ ਸੀ। ਜ਼ਿਕਰਯੋਗ ਯੋਗ ਹੈ ਕਿ ਬੇੜਾ ਪੀ 305 ਚੱਕਰਵਾਤੀ ਤੂਫਾਨ ਤਾਊਤੇ ਕਾਰਨ ਮੁੰਬਈ ਦੇ ਤੱਟ ਤੋਂ ਕੁਝ ਦੂਰੀ ’ਤੇ ਸਮੁੰਦਰ ਵਿੱਚ ਫਸ ਮਗਰੋਂ ਡੁੱਬ ਗਿਆ ਸੀ। ਜਲ ਸੈਨਾ ਨੇ ਵੀਰਵਾਰ ਨੂੰ ਹੈਲੀਕਾਪਟਰ ਤਾਇਨਾਤ ਕੀਤੇ ਅਤੇ ਹਵਾਈ ਜ਼ਰੀਏ ਤਲਾਸ਼ੀ ਅਤੇ ਬਚਾਅ ਕਾਰਜ ਕੀਤੇ।
ਪੀ 305 ’ਤੇ ਲੋਕਾਂ ਵਿਚੋਂ, ਘੱਟੋ ਘੱਟ 26 ਲੋਕਾਂ ਦੀ ਮੌਤ ਹੋ ਗਈ ਹੈ, 49 ਅਜੇ ਵੀ ਲਾਪਤਾ ਹਨ। ਬੇਹੱਦ ਮਾੜੇ ਮੌਸਮ ਨਾਲ ਜੂਝਦਿਆਂ, ਜਲ ਸੈਨਾ ਦੇ ਜਵਾਨਾਂ ਨੇ ਹੁਣ ਤੱਕ 261 ਲੋਕਾਂ ਵਿਚੋਂ 186 ਨੂੰ ਬਚਾਇਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਹੁਣ ਲੋਕਾਂ ਦੇ ਜਿਊਂਦੇ ਰਹਿਣ ਦੀ ਸੰਭਾਵਨਾ ਬਹੁਤ ਘੱਟ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਪੁਲੀਸ ਨੇ ਐਲਾਨ ਕੀਤਾ ਹੈ ਕਿ ਉਹ ਇਸ ਦੀ ਜਾਂਚ ਕਰੇਗੀ ਕਿ ਚੱਕਰਵਾਤ ਦੀ ਚਿਤਾਵਨੀ ਦੇ ਬਾਵਜੂਦ ਉਹ ਬੇੜ ਦੇ ਪਾਣੀ ਵਿਚ ਕਿਉਂ ਸਨ। ਜਲ ਸੈਨਾ ਦੇ ਇਕ ਬੁਲਾਰੇ ਨੇ ਕਿਹਾ ਕਿ ਬਚਾਅ ਕਾਰਜ ਹਾਲੇ ਵੀ ਜਾਰੀ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly