ਪੀਟਰ ਵਿਰਦੀ ਨੇ ਨਵੇਂ ਸਾਲ ਮੌਕੇ ਬੇਘਰੇ ਲੋਕਾਂ ਨੂੰ ਲੰਗਰ ਤੇ ਕੰਬਲ ਵੰਡੇ

 

ਯੂ ਕੇ ਲੰਡਨ ਨਕੋਦਰ (ਹਰਜਿੰਦਰ ਛਾਬੜਾ)-  ਨਵੇਂ ਸਾਲ ਮੌਕੇ ਭਾਵੇਂ ਪਹਿਲਾਂ ਵਾਲੀਆਂ ਰੌਣਕਾਂ ਨਹੀਂ ਸਨ, ਪਰ ਫਿਰ ਵੀ ਲੋਕਾਂ ਨੇ ਆਪੋ ਆਪਣੇ ਢੰਗ ਨਾਲ 2021 ਨੂੰ ਜੀ ਆਇਆਂ ਕਿਹਾ | ਇਸ ਮੌਕੇ ਪ੍ਰਸਿੱਧ ਕਾਰੋਬਾਰੀ ਪੀਟਰ ਵਿਰਦੀ ਨੇ ਬੇਘਰੇ ਲੋਕਾਂ ਨੂੰ ਲੰਗਰ ਅਤੇ ਕੰਬਲ ਵੰਡ ਕੇ ਸੇਵਾ ਕੀਤੀ | ਨਵੇਂ ਸਾਲ ਦੀ ਰਾਤ ਅਤੇ ਦਿਨ ਮੌਕੇ ਉਨ੍ਹਾਂ ਈਲਿੰਗ, ਸ਼ੈਫਰਡਬੁੱਸ਼, ਸਲੋਹ, ਕੇਂਦਰੀ ਲੰਡਨ ਦੇ ਵੱਖ ਵੱਖ ਇਲਾਕਿਆਂ ਵਿਚ ਵਿਰਦੀ ਫਾਊਾਡੇਸ਼ਨ ਵਲੋਂ ਸੜਕਾਂ ‘ਤੇ ਰਹਿੰਦੇ 1500 ਦੇ ਕਰੀਬ ਲੋਕਾਂ ਨੂੰ ਖਾਣਾ ਦਿੱਤਾ ਅਤੇ ਠੰਢ ਨਾਲ ਠਰਦੇ ਲੋਕਾਂ ਨੂੰ ਕੰਬਲ ਵੀ ਵੰਡੇ | ਪੀਟਰ ਵਿਰਦੀ ਨੇ ਗੱਲ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਵਲੋਂ ਚਲਾਈ ਲੰਗਰ ਦੀ ਪ੍ਰਥਾ ਅੱਜ ਸਿੱਖਾਂ ਦੇ ਕਣ ਕਣ ਵਿਚ ਸਮਾਈ ਹੋਈ ਹੈ | ਉਨ੍ਹਾਂ ਕਿਹਾ ਇਸ ਮੌਕੇ ਇਕ ਅਜਿਹੇ ਸਿੱਖ ਪਰਿਵਾਰ ਨੂੰ ਵੀ ਮਿਲੇ ਜੋ ਬਿਨ•ਾ ਕਿਸੇ ਦੀ ਮਦਦ ਲਿਆ ਖੁਦ ਘਰੋਂ ਲੰਗਰ ਤਿਆਰ ਕਰਕੇ ਅਜਿਹੇ ਲੋਕਾਂ ਦੀ ਮਦਦ ਕਰ ਰਹੇ ਸਨ |

(ਹਰਜਿੰਦਰ ਛਾਬੜਾ) ਪਤਰਕਾਰ 9592282333

Previous articleਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਹਵਾਈ ਅੱਡੇ ਦੇ ਆਧੁਨਿਕੀਕਰਨ ਅਤੇ ਨਵੀਨੀਕਰਨ ਸੰਬੰਧੀ ਮੰਗਾਂ ਦੀ ਪੂਰਤੀ ਲਈ ਏਅਰਪੋਰਟ ਡਾਇਰੈਕਟਰ ਨੇ ਹਾਮੀ ਭਰੀ।
Next articleਨਵੇਂ ਵਰੇ੍ਹ ਦੀ ਆਮਦ ‘ਤੇ ਗਾਖ਼ਲ ਪਰਿਵਾਰ ਨੇ ਸਰਬੱਤ ਦੇ ਭਲੇ ਲਈ ਸਮਾਗਮ ਕਰਵਾਇਆ