ਪਿੰਡ ਮੁੜਨੇ ਨੂੰ ਚਿੱਤ ਬੜਾ ਕਰਦਾ

ਮਨਿੰਦਰ ਸਿੰਘ ਘੜਾਮਾਂ
(ਸਮਾਜ ਵੀਕਲੀ)
ਦੇਸ਼ ਆਪਣੇ ‘ਚ ਚਲੀ ਕੋਈ ਪੇਸ਼ ਨਾ;
ਚੱਕ ਲੀੜਾ ਕੱਪੜਾ ਤੇ ਆ ਗਏ ਪ੍ਰਦੇਸ਼ ਹਾਂ;
ਪਹਿਲਾਂ ਚੁੱਕ ਕਰਜ਼ੇ ਰਹੇ ਸੀ ਇੱਥੇ ਪੜ੍ਹਦੇ;
ਉੱਤੋਂ ਹੱਕਾਂ ਲਈ ਧਰਨੇ ਸੀ ਕਰਦੇ;
ਬੜੀ ਮੁਸ਼ਕਲਾਂ ਨਾਲ ਜ਼ਿੰਦਗੀ ਸੀ ਢੋਈ;
ਪਰਦੇਸੀਆਂ ਨੂੰ ਪਿੰਡ ਯਾਰੋ ਜਾਪਦੇ , ਬੇਸ਼ਕਿਮਤੀ ਖਜ਼ਾਨਾ ਹੋਵੇ ਕੋਈ;
ਪਿੰਡ ਮੁੜਨੇ ਨੂੰ ਚਿੱਤ ਬੜਾ ਕਰਦਾ , ਪੇਸ਼ ਚਲਦੀ ਨਾ ਹਾੜਾ ਯਾਰੋ ਕੋਈ;
ਸਾਇਕਲਾਂ ਤੇ ਪੂਰੀ ਹੁੰਦੀ ਸਕੂਲ ਵਾਲੀ ਵਾਟ ਸੀ;
ਹੀਰੋ ਜੈੱਟ ਨਾਲ ਬਣੀ ਰਹਿੰਦੀ ਠਾਠ ਸੀ;
ਕਾਰਾਂ ਬੁਲਟਾ ਦੇ ਸੀ ਬੱਸ ਸੁਪਨੇ;
ਨਾ ਖਿਡੋਣਿਆਂ ਦੇ ਵਾਂਗ ਚਾਅ ਸੀ ਮੁੱਕਣੇ;
ਪਿੰਡ ਕੱਚਾ ਘਰ, ਬੈਠਕ ਤੇ ਨਾਲ ਸੀ ਰਸੋਈ;
ਪਰਦੇਸੀਆਂ ਨੂੰ ਪਿੰਡ ਯਾਰੋ ਜਾਪਦੇ , ਬੇਸ਼ਕਿਮਤੀ ਖਜ਼ਾਨਾ ਹੋਵੇ ਕੋਈ;
ਪਿੰਡ ਮੁੜਨੇ ਨੂੰ ਚਿੱਤ ਬੜਾ ਕਰਦਾ , ਪੇਸ਼ ਚਲਦੀ ਨਾ ਹਾੜਾ ਯਾਰੋ ਕੋਈ;
ਹਜ਼ਾਰਾਂ ਲੱਖਾਂ ਦੇ ਵੀ ਪੈਕੇਜ ਨਾ ਦੇਵੇ ਉਹ ਖੁਸ਼ੀ, ਜੋ ਭਲੇ ਵੇਲਿਆਂ
 ‘ਚ ਇਕ ਰੁਪਈਏ ਨਾਲ ਆਉਂਦਾ ਸੀ;
ਲੈਣ ਦੇਣ ਦਾ ਨਾ ਫ਼ਿਕਰ ਸੀ ਨਾ ਹੀ ਕਿਸੇ ਕੰਮ ਦਾ , ਰਾਜਿਆਂ ਦੇ ਵਾਂਗੂ ਉਦੋਂ ਜ਼ਿੰਦਗੀ ਜੀਉਂਦਾ ਸੀ;
ਫੀਸ ਕਾਲਜ ਦੀ ਰੈਂਟ ਬੇਸਮੈਂਟ ਦਾ , ਕਿਰਾਇਆ ਭਾੜਾ ਬੱਸਾਂ ਦਾ ਵੀ ਜ਼ਾਦੇ ਹਾਂ ਢੋਈ;
ਪਰਦੇਸੀਆਂ ਨੂੰ ਪਿੰਡ ਯਾਰੋ ਜਾਪਦੇ , ਬੇਸ਼ਕਿਮਤੀ ਖਜ਼ਾਨਾ ਹੋਵੇ ਕੋਈ;
ਪਿੰਡ ਮੁੜਨੇ ਨੂੰ ਚਿੱਤ ਬੜਾ ਕਰਦਾ , ਪੇਸ਼ ਚਲਦੀ ਨਾ ਹਾੜਾ ਯਾਰੋ ਕੋਈ;
ਜੂਨ ਦੀਆਂ ਛੁੱਟੀਆਂ ਦਾ ਹੁੰਦਾ ਵੱਖਰਾ ਨਜ਼ਾਰਾ ਸੀ;
ਧੁੱਪ ਵਿੱਚ ਖੇਲਦਿਆਂ ਦਾ ਲੱਗ ਜਾਂਦਾ ਦਿਨ ਸਾਰਾ ਸੀ;
ਕੰਮ ਕੁਮ ਦਾ ਵੀ ਉਦੋਂ ਫ਼ਿਕਰ ਨਾ ਹੁੰਦਾ ਸੀ;
ਜ਼ਿੰਮੇਵਾਰੀਆਂ ਦਾ ਕੋਈ ਜਿਕਰ ਨਾ ਹੁੰਦਾ ਸੀ;
ਮਾਸੀ , ਭੂਆ , ਨਾਨਾਕਿਆਂ ਦਾ ਪਿੰਡ ਦੀਆਂ ਖੁਸ਼ੀਆਂ ਨੂੰ ਯਾਦ ਕਰ ਅੱਖ ਮੱਲੋ ਮੱਲੀ ਜਾਂਦੀ ਰੋਈ;
ਪਰਦੇਸੀਆਂ ਨੂੰ ਪਿੰਡ ਯਾਰੋ ਜਾਪਦੇ , ਬੇਸ਼ਕਿਮਤੀ ਖਜ਼ਾਨਾ ਹੋਵੇ ਕੋਈ;
ਪਿੰਡ ਮੁੜਨੇ ਨੂੰ ਚਿੱਤ ਬੜਾ ਕਰਦਾ , ਪੇਸ਼ ਚਲਦੀ ਨਾ ਹਾੜਾ ਯਾਰੋ ਕੋਈ;
          ਮਨਿੰਦਰ ਸਿੰਘ ਘੜਾਮਾਂ
          9779390233
Previous articleIn Conversation with Mr Bruce Moore
Next articleਟਿਕਰੀ ਬਾਰਡਰ ’ਤੇ ਅਜੇ ਵੀ ਕਾਇਮ ਹੈ ਕਿਸਾਨਾਂ ਦਾ ਜੋਸ਼