ਪਿੰਡ ਮਾਣਕਰਾਈ ਵਿਖੇ ਮਨਾਈ ਗਈ ਅੰਬੇਡਕਰ ਜੈਅੰਤੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਡਾ. ਭੀਮ ਰਾਓ ਅੰਬੇਡਕਰ ਜੀ ਦੇ 130ਵੇਂ ਜਨਮ ਦਿਨ ਨੂੰ ਪਿੰਡ ਮਾਣਕਰਾਈ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ ਨੇ ਆਪਣੀਆਂ ਮਿਸ਼ਨਰੀ ਰਚਨਾਵਾਂ ਨਾਲ ਹਾਜਰੀਨ ਨੂੰ ਭਰਪੂਰ ਚਾਨਣਾ ਪਾਇਆ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਗੁਲਸ਼ਾਨ ਕੁਮਾਰ, ਰਾਜਾ ਰਾਮ, ਗੁਲਾਬ ਸਿੰਘ ਭੈਰੋਂ, ਬਲਵੀਰ ਸਿੰਘ, ਕ੍ਰਿਸ਼ਨ, ਦੀਖਸ਼ਾ, ਗੁਰਮੇਲ ਰਾਮ, ਗੁਰਨਾਮ ਚੰਦ, ਬਲਵੰਤ ਰਾਏ, ਸੁਖਵਿੰਦਰ ਰਾਮ, ਗਿਆਨ ਚੰਦ, ਗੁਰਪਾਲ ਚੰਦ ਅਤੇ ਰਾਮ ਵਿਰਦੀ ਸਮੇਤ ਕਈ ਹੋਰ ਹਾਜ਼ਰ ਸਨ। ਇਸ ਮੌਕੇ ਸਮਾਜਿਕ ਬੁਲਾਰਿਆਂ ਨੇ ਬਾਬਾ ਸਾਹਿਬ ਜੀ ਦੇ ਜੀਵਨ ਤੇ ਵਿਸਥਾਰ ਪੂਰਵਕ ਜਾਣਕਾਰੀ ਸਾਥੀਆਂ ਨੂੰ ਦਿੱਤੀ। ਅੰਤ ਵਿਚ ਪ੍ਰਬੰਧਕਾਂ ਨੇ ਆਏ ਬੁਲਾਰਿਆਂ ਅਤੇ ਕਲਾਕਾਰ ਵੀਰਾਂ ਦਾ ਸਨਮਾਨ ਕੀਤਾ।

Previous articleਸੰਤ ਦਿਲਾਵਰ ਸਿੰਘ ਬ੍ਰਹਮ ਜੀ ਦਾ ਸਸਕਾਰ ਹੋਵੇਗਾ ਡੇਰਾ ਸੰਤਪੁਰਾ ਜੱਬੜ ’ਚ ਅੱਜ
Next articleਬਾਬੂ ਮੰਗੂ ਰਾਮ ਮੁੱਗੋਵਾਲੀਆ ਦੀ 41ਵੀਂ ਬਰਸੀ ਮਨਾਈ