ਅੱਪਰਾ (ਸਮਾਜ ਵੀਕਲੀ) -ਕਰੀਬੀ ਪਿੰਡ ਮਸਾਣੀ ਦੇ ਵਸਨੀਕ ਸਾਬਕਾ ਸਰਪੰਚ ਰੇਸ਼ਮ ਸਿੰਘ ਸਹੋਤਾ ਬੀਤੇ ਦਿਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਕੁਝ ਦਿਨਾਂ ਤੋਂ ਸੰਖੇਪ ਬਿਮਾਰ ਸਨ ਤੇ 86 ਸਾਲ ਦੀ ਉਮਰ ’ਚ ਉਨਾਂ ਦੀ ਮੌਤ ਹੋ ਗਈ। ਉਨਾਂ ਦੀ ਮੌਤ ’ਤੇ ਰਾਜਨੀਤਿਕ ਪਰਾਟੀਆਂ ਤੇ ਸਮਾਜਿਕ ਸੰਗਠਨਾਂ ਨੇ ਉਨਾਂ ਦੇ ਪੁੱਤਰ ਨੰਬਰਦਾਰ ਜਸਪਾਲ ਸਿੰਘ ਸਹੋਤਾ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਦੀ ਅੰਤਿਮ ਕਿਰਿਆ ਤੇ ਪਾਠ ਦਾ ਭੋਗ ਮਿਤੀ 13 ਮਾਰਚ ਦਿਨ ਸ਼ਨੀਵਾਰ ਨੂੰ ਬਾਅਦ ਦੁਪਿਹਰ ਪਿੰਡ ਮਸਾਣੀ ਵਿਖੇ ਹੋਵੇਗਾ।