ਪਿੰਡ ਭਾਗੋਰਾਈਆਂ ‘ਚ’ ਖੇਤੀ ਬਿੱਲਾਂ ਦੇ ਵਿਰੋੋਧ ਵਿੱਚ ਮੋਦੀ ਦਾ ਪੁਤਲਾ ਫੂਕਿਆ ਅਤੇ ਕੀਤਾ ਪਿੱਟ ਸਿਆਪਾ

ਸੁਲਤਾਨਪੁਰ ਲੋਧੀ (ਸਮਾਜ ਵੀਕਲੀ)(ਹਰਜੀਤ ਸਿੰਘ ਵਿਰਕ/ਯਾਦਵਿੰਦਰ ਸੰਧੂ ) :  ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਭਾਗੋਰਾਈਆਂ ਵਿਖੇ ਨੌਜਵਾਨ ਸਰਪੰਚ ਸੰਤੋਖ ਸਿੰਘ ਬੱਗਾ ਅਤੇ ਸਤਨਾਮ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਆਸਪਾਸ ਦੇ ਕਿਸਾਨਾਂ ਨੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਮੋਦੀ ਦਾ ਪੁਤਲਾ ਫੂਕਿਆ ਅਤੇ ਜੰਮ ਕੇ ਨਾਅਰੇਬਾਜੀ ਕੀਤੀ।

ਇਸ ਸਮੇ ਬੋਲਦਿਆ ਸਰਪੰਚ ਬੱਗਾ ਨੇ ਕਿਹਾ ਕਿ ਕਿਸਾਨਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਵੀ ਮੋਦੀ ਸਰਕਾਰ ਬਿੱਲ ਵਾਪਸ ਨਹੀ ਲੈ ਰਹੀ ਜੋ ਕਿ ਕਿਸਾਨੀ ਲਈ ਬਹੁਤ ਮੰਦਭਾਗਾ ਹੈ।ਇਸ ਸਮੇ ਗੱਲਬਾਤ ਕਰਦਿਆਂ ਨੰਬਰਦਾਰ ਸਤਨਾਮ ਸਿੰਘ ਨੇ ਕਿਹਾ ਕਿ ਕੇਂਦਰ ਦੇ ਖੇਤੀ ਵਿਰੋਧੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਇੱਕਜੁਟ ਹੋ ਕੇ ਰੋਸ ਪ੍ਰਦਰਸ਼ਨ ਕਰ ਰਹੇ  ਹਨ ਇਸ ਲਈ ਕਿਸਾਨਾਂ ਦੀ ਜਿੱਤ ਪੱਕੀ ਹੈ।

ਇਸ ਮੌਕੇ ਸਰਪੰਚ ਸੰਤੋਖ ਸਿੰਘ ਤੋਂ ਇਲਾਵਾ ਸਤਨਾਮ ਸਿੰਘ ਨੰਬਰਦਾਰ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ,ਤਲਵਿੰਦਰ ਸਿੰਘ ਸੋਨੂ ਮੈਬਰ ਸੁਸਾਇਟੀ ,ਗੁਰਚਰਨ ਸਿੰਘ ਮੀਰਪੁਰ,ਮਲਕੀਤ ਸਿੰਘ ਮੀਰਪੁਰ,ਕਿਰਪਾਲ ਸਿੰਘ ਪ੍ਰਧਾਨ,ਹਰਜੀਤ ਸਿੰਘ ਸ਼ੇਰਪੁਰ,ਅਨੋਖ ਸਿੰਘ ਨੰਬਰਦਾਰ,ਕਸ਼ਮੀਰ ਸਿੰਘ ਸਰਪੰਚ ਸ਼ਾਹਵਾਲਾ,ਸੁਰਜੀਤ ਸਿੰਘ ਸ਼ਾਹਵਾਲਾ,ਜਸਵਿੰਦਰ ਸਿੰਘ ਸਾਬਕਾ ਸਰਪੰਚ ਸ਼ੇਰਪੁਰ,ਬਲਵੀਰ ਸਿੰਘ ਸ਼ੇਰਪੁਰ,ਬਲਜਿੰਦਰ ਸਿੰਘ,ਚਰਨ ਸਿੰਘ ,ਗੁਰਮੇਲ ਸਿੰਘ,ਰਾਜਾ,ਜੋਬਨ,ਰਿਪਨਦੀਪ,ਸਰਬਜੀਤ ਸਿੰਘ,ਬਲਵਿੰਦਰ ਸਿੰਘ ਮੇਵਾ ਸਿੰਘ ਵਾਲਾ,ਇੰਦਰਜੀਤ ਸਿੰਘ ਮੇਵਾ ਸਿੰਘ ਵਾਲਾ,ਸੁਖਰਾਜ ਸਿੰਘ ਜਰਮਨੀ ਅਦਿ ਸਮੇਤ ਇਲਾਕੇ ਦੇ ਉਘੇ ਕਿਸਾਨ ਹਾਜਰ ਸਨ।

Previous articleਸਵੱਛਤਾ ਮੁਹਿੰਮ ਤਹਿਤ ਨਬਾਰਡ ਵੱਲੋਂ ਸੈਮੀਨਾਰ ਆਯੋਜਿਤ
Next articleਦਿਹਾਤੀ ਮਜਦੂਰ ਸਭਾ ਵਲੋਂ ਅੰਬਾਨੀ ਅਡਾਨੀ ਦਾ ਪੁਤਲਾ ਫੂਕਿਆ