ਪਿੰਡ ਦੀ ਨੁਹਾਰ ਬਦਲਣ ਵਾਲੀ ਸਰਪੰਚ

ਸਮਾਜ ਵੀਕਲੀ

ਮਿਲੋ ਬਠਿੰਡਾ ਜਿਲੁੇ ਦੀ ਸਭ ਤੋਂ ਛੋਟੀ ਉਮਰ ਦੀ ਸਰਪੰਚ ਸ਼ੈਸਨਦੀਪ ਕੌਰ ਨੂੰ । ਸ਼ੈਸਨਦੀਪ ਆਪਣੇ ਕੰਮ ਰਾਹੀਂ ਆਪਣੇ ਪਿੰਡ ਮਾਣਕ ਖਾਨਾ ਨੂੰ ਇਸ ਸਾਲ ਭਾਰਤ ਸਰਕਾਰ ਵੱਲੋਂ 2 ਨੈਸ਼ਨਲ ਐਵਾਰਡ ਜਿਤਾ ਕੇ ਬਠਿੰਡਾ ਜਿਲੁੇ ਦਾ ਨਾਮ ਪੂਰੇ ਦੇਸ਼ ਵਿੱਚ ਰੌਸ਼ਨ ਕਰ ਚੁੱਕੀ ਹੈ। ਸਰਪੰਚ ਸ਼ੈਸਨਦੀਪ ਕੌਰ ਦੇ ਅੰਦਰ ਪਿੰਡ ਲਈ ਕੰਮ ਕਰਨ ਦਾ ਐਨਾ ਜਾਨੂੰਨ ਹੈ ਕਿ ਹਰ ਵਾਰ ਕੋਸ਼ਿਸ ਰਹਿੰਦੀ ਹੈ ਕਿ ਕੋਈ ਨਵੀ ਸਹੂਲਤ ਪਿੰਡ ਵਾਸੀਆਂ ਨੂੰ ਦਿੱਤੀ ਜਾਵੇ ਤਾਂ ਕਿ ਉਹਨਾਂ ਦੀ ਜਿੰਦਗੀ ਖੁਸ਼ਹਾਲ ਹੋ ਸਕੇ ਤੇ ਜੇ ਕੰਮ ਬਾਰੇ ਗੱਲ ਕਰੀਏ ਤਾਂ ਬਤੌਰ ਸਰਪੰਚ ਸ਼ੈਸਨਦੀਪ ਕੌਰ ਨੇ ਪਿੰਡ ਮਾਣਕਖਾਨਾ ਵਿੱਚ 12 ਲੱਖ ਰੁਪਏ ਦੀ ਲਾਗਤ ਨਾਲ ਏਅਰ ਕੰਡੀਸ਼ਨਡ ਲਾਇਬਰੇਰੀ ਬਣਾਈ ਗਈ ਹੈ , ਜਿਸ ਵਿੱਚ ਕਿਤਾਬਾਂ ਦਿੱਲੀ ਤੋਂ ਮੰਗਵਾਈਆਂ ਗਈਆਂ ਤਾਂ ਕਿ ਪਿੰਡ ਦੇ ਬੱਚਿਆਂ ਦਾ ਪੜੁਾਈ ਪ੍ਤਿ ਰੁਝਾਨ ਹੋਰ ਵਧਾਇਆ ਜਾ ਸਕੇ ,

ਇਸ ਤੋਂ ਇਲਾਵਾ ਪਿੰਡ ਦੇ ਜ਼ਮੀਨੀ ਪਾਣੀ ਦੇ ਪੱਧਰ ਨੂੰ ਉੱਪਰ ਚੁੱਕਣ ਲਈ ਰੇਨ ਹਾਰਵਿਸਟਿੰਗ ਸਿਸਟਮ ਪੋਜੈਕਟ ਲਗਾਇਆ ਗਿਆ ਹੈ , ਐਨਾ ਹੀ ਨਹੀਂ ਪਿੰਡ ਵਿੱਚ ਵੇਸਟ ਡਿਸਪਾਜਲ ਪਲਾਂਟ ਵੀ ਲਗਾਇਆ ਗਿਆ ਤੇ ਇੱਕ ਬਹੁਤ ਹੀ ਸੋਹਣੇ ਪਾਰਕ ਦਾ ਨਿਰਮਾਣ ਵੀ ਕੀਤਾ ਗਿਆ , ਹੁਣ ਸਰਪੰਚ ਸ਼ੈਸਨਦੀਪ ਦਾ ਮਕਸਦ ਪਿੰਡ ਵਿੱਚ ਜਿੰਮ , ਬੱਸ ਅੱਡਾ, ਪਲੇਅ ਗਰਾਊਂਡ ਤੇ ਹਾਈ ਸਕੂਲ ਨਿਰਮਾਣ ਕਰਨ ਦਾ ਹੈ ਤਾਂ ਕਿ ਪਿੰਡ ਵਾਸੀਆਂ ਨੂੰ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਸਕਣ ਜੋ ਕਿ ਸ਼ਹਿਰਾਂ ਵਿੱਚ ਮਿਲਦੀਆਂ ਹਨ | ਪਿੰਡ ਮਾਣਕ ਖਾਣਾ ਪੂਰੇ ਪੰਜਾਬ ਵਿੱਚੋਂ ਇਕੱਲਾ ਪਿੰਡ ਹੈ ਜਿਸਨੂੰ ਇਸ ਸਾਲ ਨਾਨਾ ਜੀ ਦੇਸ਼ਮੁੱਖ ਗੌਰਵ ਗਾ੍ਮੀਨ ਸਭਾ ਨੈਸ਼ਨਲ ਐਵਾਰਡ ਮਿਲਿਆ ਤੇ ਇਸ ਤੋਂ ਇਲਾਵਾ ਪਿੰਡ ਦੀ ਸਮੁੱਚੀ ਡਵੈਲਪਮੈਂਟ ਕਰਵਾਉਣ ਲਈ ਮਾਣਕ ਖਾਨਾ ਨੂੰ ਦੀਨ ਦਿਆਲ ਉਪਾਧਏ ਪੰਚਾਇਤ ਇਨਪਾਵਰਮੈਂਟ ਐਵਾਰਡ ਨਾਲ ਨਵਾਜ਼ਿਆ ਗਿਆ |

ਸ਼ੈਸਨਦੀਪ ਕੌਰ ਨੇ BSC ਐਗਰੀਕਲਚਰ ਦੀ ਸਟੱਡੀ ਕੀਤੀ ਹੈ , ਪਿਤਾ ਜਗਸੀਰ ਸਿੰਘ ਟਰਾਂਸਪੋਰਟ ਦਾ ਕੰਮ ਕਰਦੇ ਹਨ , ਮਾਂ ਰੁਪਿੰਦਰ ਕੌਰ ਟੀਚਰ ਹਨ, ਦਰਅਸਲ ਸ਼ੈਸਨਦੀਪ ਦਿੱਲੀ ਵਿੱਚ ਸਿਵਲ ਸਰਵਿਸ ਦੀ ਤਿਆਰੀ ਕਰ ਰਹੀ ਸੀ ਤਾਂ ਉਸਨੂੰ ਪਤਾ ਲੱਗਿਆ ਕਿ ਪਿੰਡ ਦਾ ਪਾ੍ਇਮਰੀ ਸਕੂਲ ਬੱਚਿਆਂ ਦੀ ਘੱਟ ਗਿਣਤੀ ਕਰਕੇ ਬੰਦ ਹੋਣ ਜਾ ਰਿਹਾ ਤੇ ਬੱਚਿਆਂ ਨੂੰ ਰਾਏਕੇ ਕਲਾਂ ਪੜੁਨ ਲਈ ਜਾਣਾ ਪਵੇਗਾ ਤਾਂ ਸ਼ੈਸਨਦੀਪ ਕੌਰ ਨੇ ਆਪਣੇ ਕੈਰੀਅਰ ਨੂੰ ਛੱਡ ਕੇ ਸਰਪੰਚੀ ਦਾ ਇਲੈਕਸ਼ਨ ਲੜੁਨ ਦਾ ਫ਼ੈਸਲਾ ਕੀਤਾ ਤੇ 22 ਸਾਲ ਦੀ ਉਮਰ ਵਿੱਚ ਬਠਿੰਡਾ ਜਿਲੁੇ ਦੀ ਸਭ ਤੋਂ ਛੋਟੀ ਉਮਰ ਦੀ ਸਰਪੰਚ ਬਣ ਕੇ ਇਤਿਹਾਸ ਰਚ ਦਿੱਤਾ ਤੇ ਹੁਣ ਆਪਣੇ ਪਿੰਡ ਮਾਣਕਖਾਣਾ ਨੂੰ 2 ਨੈਸ਼ਨਲ ਐਵਾਰਡ ਜਿਤਾ ਕੇ ਇੱਕ ਹੋਰ ਨਵਾਂ ਇਤਿਹਾਸ ਰਚ ਦਿੱਤਾ ਹੈ , ਤੇ ਸਾਬਤ ਕਰ ਦਿੱਤਾ ਕਿ ਜੇ ਕੋਈ ਸਰਪੰਚ ਕੰਮ ਕਰੇ ਤਾਂ ਨਾ ਕੇਵਲ ਥੌੜੇ ਜਿਹੇ ਸਮੇਂ ਵਿੱਚ ਪਿੰਡ ਦੀ ਪੂਰੀ ਨੁਹਾਰ ਬਦਲ ਸਕਦਾ ਬਲਕਿ ਪਿੰਡ ਨੂੰ ਨੈਸ਼ਨਲ ਐਵਾਰਡ ਤੱਕ ਜਿਤਾ ਸਕਦਾ , ਸ਼ੈਸਨਦੀਪ ਕੌਰ ਦਾ ਮਕਸਦ ਪਿੰਡ ਮਾਣਕ ਖਾਨਾ ਨੂੰ ਦੇਸ਼ ਦਾ ਸਭ ਤੋਂ ਬੈਸਟ ਪਿੰਡ ਬਣਾਉਣ ਦਾ ਹੈ ਤੇ ਇਸ ਮਕਸਦ ਨੂੰ ਪੂਰਾ ਕਰਨ ਲਈ ਸ਼ੈਸਨਦੀਪ ਦਿਨ-ਰਾਤ ਜੀ ਤੋੜ ਮਿਹਨਤ ਕਰ ਰਹੀ ਹੈ । ਮੇਰੇ ਵਲੋਂ ਇਸ ਬਠਿੰਡਾ ਜਿਲੁੇ ਦਾ ਪੂਰੇ ਦੇਸ਼ ਵਿੱਚ ਨਾਮ ਰੌਸ਼ਨ ਕਰਨ ਵਾਲੀ ਬੇਟੀ ਸ਼ੈਸਨਦੀਪ ਕੌਰ ਦੇ ਜ਼ਜਬੇ ਨੂੰ ਦਿਲੋਂ ਸੈਲਿਊਟ |

 

 

 

ਹਰਜਿੰਦਰ ਪਾਲ ਛਾਬੜਾ

9592282333

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇਡਾਂ ਦਾ ਸ਼ੌਕੀਨ ਕਬੱਡੀ ਪ੍ਰਮੋਟਰ ਸੁਰਜੀਤ ਸਿੰਘ ਖੰਡੂਪੁਰ ਇੰਗਲੈਂਡ
Next articleਸਿਹਤ ਕਰਮਚਾਰੀਆਂ ਨੇ ਕਾਲੀਆਂ ਪੱਟੀਆਂ ਬੰਨ ਕੇ ਡਿਊਟੀ ਕੀਤੀ