ਪਿੰਡ ਡਾਡਾ ਵਿਖੇ ਸੰਤ ਗਰੀਬ ਦਾਸ ਜੀ ਉਦਾਸੀਨ ਭਵਨ ਦਾ ਰੱਖਿਆ ਨੀਂਹ ਪੱਥਰ

ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਉਦਘਾਟਨ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸ਼੍ਰੀਮਾਨ ਸੰਤ ਨਿਰੰਜਨ ਦਾਸ ਜੀ ਨੇ ਆਪਣੇ ਕਰ ਕਮਲਾਂ ਨਾਲ ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਡਾਡਾ ਵਿਖੇ ਉਸਾਰੇ ਗਏ ਸੰਤ ਗਰੀਬ ਦਾਸ ਜੀ ਉਦਾਸੀਨ ਭਵਨ ਦਾ ਉਦਘਾਟਨ ਕੀਤਾ। ਇਸ ਸ਼ੁੱਭ ਮੌਕੇ ਤੋਂ ਪਹਿਲਾਂ ਸ਼੍ਰੀ ਅੰਮ੍ਰਿਤ ਬਾਣੀ ਦੇ ਜਾਪ ਕਰਨ ਉਪਰੰਤ ਅਰਦਾਸ ਬੇਨਤੀ ਕਰਦਿਆਂ ਸਰੱਬਤ ਦੇ ਭਲੇ ਦੀ ਕਾਮਨਾ ਕੀਤੀ ਗਈ।

ਇਸ ਮੌਕੇ ਸੰਤ ਸੁਰਿੰਦਰ ਦਾਸ ਜੀ ਅਤੇ ਸੰਤ ਗੁਰਬਚਨ ਦਾਸ ਜੀ ਨੇ ਕਿਹਾ ਕਿ ਸ਼੍ਰੀਮਾਨ 108 ਸੰਤ ਗਰੀਬ ਦਾਸ ਜੀ ਡੇਰਾ ਸੱਚਖੰਡ ਬੱਲਾਂ ਦੇ ਤੀਸਰੇ ਸੰਚਾਲਕ ਸਨ, ਜਿੰਨ•ਾਂ ਨੇ ਅਣਗਿਣਤ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਉਨ•ਾਂ ਦਾ ਮਾਰਗ ਦਰਸ਼ਨ ਕੀਤਾ। ਸੰਤ ਗਰੀਬ ਦਾਸ ਜੀ ਨੇ ਹਮੇਸ਼ਾ ਸਮਾਜ ਵਿਚ ਪ੍ਰਉਪਕਾਰੀ ਭਾਵਨਾ ਨਾਲ ਸਰੱਬਤ ਦਾ ਭਲਾ ਮੰਗਿਆ ਅਤੇ ਰਹਿਬਰਾਂ ਦੇ ਮਿਸ਼ਨ ਨੂੰ ਸੰਗਤਾਂ ਵਿਚ ਪ੍ਰਚਾਰਿਆ। ਅੱਜ ਉਨ•ਾਂ ਦੀ ਯਾਦ ਵਿਚ ਇਸ ਉਦਾਸੀਨ ਭਵਨ ਦਾ ਨਿਰਮਾਣ ਸਤਿਗੁਰੂ ਸੁਆਮੀ ਨਿਰੰਜਣ ਦਾਸ ਜੀ ਦੇ ਆਸ਼ੀਰਵਾਦ ਨਾਲ ਕਰਵਾਇਆ ਗਿਆ ਹੈ।

ਜਿੰਨ•ਾਂ ਦਾ ਉਨ•ਾਂ ਆਪਣੇ ਕਰ ਕਮਲਾਂ ਨਾਲ ਉਦਘਾਟਨ ਕਰਕੇ ਸੰਗਤ ਨੂੰ ਵੱਡਾ ਆਸ਼ੀਰਵਾਦ ਦਿੱਤਾ ਹੈ। ਇਸ ਸਮਾਗਮ ਵਿਚ ਜ਼ਿਲ•ੇ ਦੇ ਐਸ ਐਸ ਪੀ ਸ਼੍ਰੀਮਾਨ ਨਵਜੋਤ ਸਿੰਘ ਮਾਹਲ, ਸ਼ੈਸ਼ਨ ਜੱਜ ਕਿਸ਼ੋਰ ਕੁਮਾਰ ਜੀ, ਤਹਿਸੀਲਦਾਰ ਮਨੋਹਰ ਲਾਲ, ਡਾ. ਜਗਦੀਸ਼ ਚੰਦਰ, ਸ਼ਤੀਸ਼ ਕੁਮਾਰ, ਆਰ ਐਲ ਸੋਂਧੀ, ਸੰਤ ਹਰਚਰਨ ਦਾਸ ਸ਼ਾਮਚੁਰਾਸੀ, ਸੰਤ ਚਰਨ ਦਾਸ ਭੁਰੀਵਾਲੇ, ਸੰਤ ਪ੍ਰੇਮ ਦਾਸ, ਸੰਤ ਪ੍ਰਦੀਪ ਦਾਸ, ਸੰਤ ਇੰਦਰ ਦਾਸ ਮੇਘੋਵਾਲ, ਬੀਬੀ ਕੁਲਦੀਪ ਕੌਰ ਮਹਿਨਾ, ਸੰਤ ਜਸਪਾਲ ਸਿੰਘ ਓਡਰਾ ਸਮੇਤ ਕਈ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

Previous articleਇੰਜ. ਐਸ ਡੀ ਓ ਰੇਸ਼ਮ ਸਿੰਘ ਦੜੌਚ ਨਮਿੱਤ ਪਾਠ ਦਾ ਭੋਗ 10 ਨੂੰ
Next articleਕਿਸਾਨ ਯੂਨੀਅਨ ਨੇ ਫੂਕਿਆ ਮੋਦੀ ਦਾ ਪੁਤਲਾ, ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਕੀਤਾ ਜਾਵੇਗਾ ਹੋਰ ਤੇਜ਼- ਖੰਗੂੜਾ