(ਸਮਾਜ ਵੀਕਲੀ) : ਅੱਜ ਨੇੜਲੇ ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜਸਵਿੰਦਰ ਪਾਲ ਸਿੰਘ ਗਰੇਵਾਲ ਖੇਤੀਬਾੜੀ ਅਫ਼ਸਰ, ਖੰਨਾ ਦੀ ਯੋਗ ਅਗਵਾਈ ਹੇਠ ਵਿਸ਼ਵ ਭੂਮੀ ਦਿਵਸ ਮਨਾਇਆ ਗਿਆ। ਇਸ ਮੌਕੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਪਰਮਿੰਦਰ ਸਿੰਘ ਭੂਮੀ ਰੱਖਿਆ ਅਫਸਰ,ਖੰਨਾ ਨੇ ਵਿਭਾਗ ਦੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਕੈੰਪ ਦੋਰਾਨ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਡਾ ਕੁਲਵੰਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਹਾ ਕਿ ਕਿਸਾਨ ਵੀਰ ਖੇਤੀਬਾੜੀ ਵਿਭਾਗ ਤੋਂ ਮਿੱਟੀ ਪਰਖ ਜਰੂਰ ਕਰਵਾਉਣ।ਉਹਨਾਂ ਕਿਸਾਨ ਵੀਰਾਂ ਨੂੰ ਖਾਦਾਂ ਦੀ ਵਰਤੋਂ ਮਿੱਟੀ ਪਰਖ ਅਧਾਰ ਤੇ ਕਰਨ ਅਤੇ ਖੇਤੀ ਖਰਚੇ ਘਟਾਉਣ ਲਈ ਜਾਗਰੂਕ ਕੀਤਾ। ਡਾ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਫਸਰ ਨੇ ਕਿਸਾਨ ਵੀਰਾਂ ਨੂੰ ਜੈਵਿਕ,ਜੀਵਾਣੂ ਅਤੇ ਰਾਸਨਿਕ ਖਾਦਾਂ ਦੇ ਸੁਮੇਲ ਦੀ ਵਰਤੋਂ ਕਰਨ ਦੀ ਗੱਲ ਆਖੀ।ਉਹਨਾਂ ਕਿਸਾਨ ਵੀਰਾਂ ਨੂੰ ਫ਼ਸਲ ਦੀ ਰਹਿੰਦ ਖੂੰਹਦ ਖੇਤ ਵਿੱਚ ਹੀ ਰਲਾਉਣ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਦੀ ਅਪੀਲ ਵੀ ਕੀਤੀ।
ਉਹਨਾਂ ਵੱਡੇ ਅਤੇ ਛੋਟੇ ਖੁਰਾਕੀ ਤੱਤਾਂ ਦੀ ਮਹੱਤਤਾ ਬਾਰੇ ਵੀ ਚਾਨਣਾਂ ਪਾਇਆ।ਉਹਨਾਂ ਇਸ ਮੌਕੇ ਕਿਹਾ ਕਿ ਹਾੜ੍ਹੀ ਦੀ ਫ਼ਸਲ ਨੂੰ ਖੁਰਾਕੀ ਤੱਤ ਜ਼ਿੰਕ ਪਾਉਣ ਦੀ ਲੋਡ਼ ਨਹੀਂ ਜੇਕਰ ਝੋਨੇ ਵਿੱਚ ਜ਼ਿੰਕ ਪਾਇਆ ਹੋਵੇ।ਉਹਨਾਂ ਕਣਕ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਸਫਾਰਿਸ਼ ਮੁਤਾਬਕ ਯੂਰਿਆ ਖਾਦ ਵਰਤਣ ਦੀ ਸਲਾਹ ਦਿੱਤੀ।ਉਹਨਾਂ ਕਿਹਾ ਕਿ ਵੱਧ ਯੂਰਿਆ ਵਰਤਣ ਨਾਲ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦਾ ਹਮਲਾ ਵਧਦਾ ਹੈ ਨਾ ਕਿ ਝਾੜ। ਉਹਨਾਂ ਕਣਕ ਵਿੱਚ ਮੈਗਨੀਜ ਅਤੇ ਗੰਧਕ ਦੀ ਘਾਟ ਦੀਆਂ ਨਿਸ਼ਾਨੀਆਂ ਅਤੇ ਘਾਟ ਦੀ ਪੂਰਤੀ ਲਈ ਹੱਲ ਦੱਸੇ।ਉਹਨਾਂ ਕਣਕ ਨੂੰ ਪਹਿਲਾਂ ਪਾਣੀ 21ਵੇ ਦਿਨ ਲਗਾਉਣ ਨਾਲ ਝਾੜ ਵਿੱਚ ਹੋਣ ਵਾਲੇ ਵਾਧੇ ਬਾਰੇ ਵਿਸਥਾਰ ਵਿਚ ਦੱਸਿਆ।
ਉਹਨਾਂ ਕਣਕ ਵਿੱਚ ਨਦੀਨਾਂ ਦੀ ਰੋਕਥਾਮ ਲਈ ਜਰੂਰੀ ਢੰਗ ਤਰੀਕਿਆ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਨਦੀਨਾਂ ਦੀ ਰੋਕਥਾਮ ਲਈ ਕੱਟ ਵਾਲੀ ਨੋਜ਼ਲ, ਬਦਲਵਾਂ ਨਦੀਨ ਨਾਸ਼ਕ, ਅਤੇ ਪਾਣੀ ਦੀ ਮਾਤਰਾ 150 ਲੀਟਰ ਘਟੋ ਘੱਟ ਬਹੁਤ ਜਰੂਰੀ ਹੈ। ਅੰਤ ਵਿੱਚ ਸਿਰਤਾਜ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਹਾਜ਼ਿਰ ਕਿਸਾਨਾਂ ਦਾ ਧੰਨਵਾਦ ਕੀਤਾ। ਵਿਭਾਗ ਵੱਲੋਂ ਗੁਰਿੰਦਰ ਸਿੰਘ ASI, ਸੌਰਵ ਜੈਨ BTM, ਇੰਦਰਜੀਤ ਸਿੰਘ ਅਤੇ ਜਤਿੰਦਰ ਸਿੰਘ ਦੋਵੇਂ ਸੇਵਾਦਾਰ ਹਾਜ਼ਿਰ ਸਨ। ਕਿਸਾਨ ਵੀਰਾਂ ਵਿੱਚੋ ਇਕਬਾਲ ਸਿੰਘ ਸਭਾ ਸਕੱਤਰ,ਬੂਟਾ ਸਿੰਘ, ਦਲਜੀਤ ਸਿੰਘ,ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਅਮਨਦੀਪ ਸਿੰਘ, ਤੇਜਿੰਦਰ ਸਿੰਘ, ਅਮਰੀਕ ਸਿੰਘ, ਜਗਤਾਰ ਸਿੰਘ,ਨਾਨਕ ਸਿੰਘ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ, ਦਲਵਿੰਦਰ ਸਿੰਘ,ਕੁਲਵਿੰਦਰ ਸਿੰਘ ਅਤੇ ਬਲਜੀਤ ਸਿੰਘ ਹਾਜ਼ਿਰ ਸਨ।