ਪਿੰਕੀ ਸਿੰਘ ‘ਪਰਵਾਸ ਅਤੇ ਨਾਗਰਿਕਤਾ ਕਮੇਟੀ’ ਦੀ ਚੇਅਰਪਰਸਨ ਨਾਮਜ਼ਦ

ਬ੍ਰਿਸਬਨ (ਸਮਾਜ ਵੀਕਲੀ): ਇੱਥੇ ਲੰਮੇ ਸਮੇਂ ਤੋਂ ਸਮਾਜ ਸੇਵੀ ਤੇ ਸਿਆਸੀ ਆਗੂ ਵਜੋਂ ਸਰਗਰਮ ਸ੍ਰੀਮਤੀ ਪਿੰਕੀ ਸਿੰਘ ਨੂੰ ਸੱਤਾਧਾਰੀ ਲਿਬਰਲ-ਨੈਸ਼ਨਲ ਪਾਰਟੀ ਵੱਲੋਂ ਸੂਬਾ ਪੱਧਰੀ ਪਰਵਾਸ ਅਤੇ ਨਾਗਰਿਕਤਾ ਕਮੇਟੀ ਕੁਈਨਜ਼ਲੈਂਡ ਦੀ ਚੇਅਰਪਰਸਨ ਵਜੋਂ ਨਾਮਜ਼ਦ ਕੀਤਾ ਗਿਆ ਹੈ। ਸ੍ਰੀਮਤੀ ਪਿੰਕੀ ਸਿੰਘ ਨੂੰ ਲਿਬਰਲ-ਨੈਸ਼ਨਲ ਪਾਰਟੀ ਨੇ ਬੀਤੇ ਵਰ੍ਹੇ ਸੂਬਾਈ ਪਾਰਲੀਮੈਂਟ ਚੋਣਾਂ ਵਿੱਚ ‘ਮੈਕ ਕੌਨਲ’ ਹਲਕੇ ਤੋਂ ਪਾਰਟੀ ਦੀ ਟਿਕਟ ਦਿੱਤੀ ਸੀ। ਸੰਸਥਾ ‘ਪੰਜਾਬੀ ਵੈੱਲਫੇਅਰ ਐਸੋਸੀਏਸ਼ਨ ਆਫ਼ ਆਸਟਰੇਲੀਆ’ ਦੀ ਪ੍ਰਧਾਨ ਵਜੋਂ ਉਨ੍ਹਾਂ ਵੱਲੋਂ ਘਰੇਲੂ ਹਿੰਸਾ ਤੋਂ ਪੀੜਤ ਔਰਤਾਂ ਤੇ ਕੋਵਿਡ ਦੌਰ ਵਿੱਚ ਵਿਦਿਆਰਥੀਆਂ ਅਤੇ ਹੋਰ ਲੋੜਵੰਦਾਂ ਦੀ ਨਿਰੰਤਰ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਪਿਛੋਕੜ ਪਿੰਡ ਹਿਰਦਾਪੁਰ ਜ਼ਿਲ੍ਹਾ ਰੂਪਨਗਰ ਤੋਂ ਹੈ। ਇਸ ਮੌਕੇ ਸ੍ਰੀਮਤੀ ਪਿੰਕੀ ਸਿੰਘ ਨੇ ਕਿਹਾ ਕਿ ਉਹ ਆਪਣੀ ਪਾਰਟੀ ਵੱਲੋਂ ਪਰਵਾਸੀਆਂ ਲਈ ਸੌਖੀ ਨਾਗਰਿਕਤਾ ਸਮੇਤ ਹੋਰ ਚੰਗੀਆਂ ਨੀਤੀਆਂ ਬਣਾਉਣ ਲਈ ਆਸਵੰਦ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਨੂੰ 14 ਕਲਾਕ੍ਰਿਤੀਆਂ ਮੋੜੇਗਾ ਆਸਟਰੇਲੀਆ
Next articleਇੱਕ ਨਿੱਕੀ ਜਿਹੀ ਖ਼ੁਸ਼ਖ਼ਬਰੀ – ਰਮੇਸ਼ਵਰ ਸਿੰਘ