ਪਿਆਜ਼ ਦੇ ਰੇਟ ਅਸਮਾਨੀ ਚੜ੍ਹੇ, ਲੋਕਾਂ ਦਾ ਨਿਕਲਿਆ ਤ੍ਰਾਹ

ਰਾਜਪੁਰਾ : ਜਿਵੇਂ ਜਿਵੇਂ ਤਿਉਹਾਰਾਂ ਦੇ ਦਿਨ ਨੇੜੇ ਆ ਰਹੇ ਹਨ ਪਿਆਜ਼ ਰੇਟ ਵੀ ਲਗਾਤਾਰ ਵਧ ਰਹੇ ਹਨ, ਜਿਸ ਤੋਂ ਲੋਕ ਕਾਫੀ ਪ੍ਰੇਸ਼ਾਨ ਹਨ। ਰਾਜਪੁਰਾ ਦੀ ਸਬਜੀ ਮੰਡੀ ਵਿੱਚ ਇਕ ਹਫਤਾ ਪਿਆਜ਼ ਦਾ ਰੇਟ 20 ਤੋ 25 ਰੁਪਏ ਕਿਲੋ ਸੀ ਪਰ ਅੱਜ ਥੋਕ ਵਿਚ ਪਿਆਜ਼ ਦਾ ਰੇਟ 35 ਤੋਂ 45 ਰੁਪਏ ਕਿੱਲੋ ਵਿਕ ਰਿਹਾ ਹੈ ਅਤੇ ਪ੍ਰਚੂਨ ਰੇਹੜੀਆਂ ਵਾਲੇ 50 ਰੁਪਏ ਕਿੱਲੋ ਵੇਚ ਰਹੇ ਹਨ। ਰੇਹੜੀਆਂ ਤੇ ਪਿਆਜ਼ ਵੇਚਣ ਵਾਲੇ ਅਤੇ ਪਿਆਜ ਖਰੀਦਣ ਵਾਲੇ ਵੀ ਕਾਫੀ ਪ੍ਰੇਸ਼ਾਨ ਹਨ। ਜੋ ਵਿਅਕਤੀ ਪਹਿਲਾਂ ਪੰਜ ਕਿੱਲੋ ਪਿਆਜ ਖਰੀਦ ਕਰਦੇ ਸਨ, ਹੁਣ ਉਹੀ ਵਿਅਕਤੀ ਸਿਰਫ ਕਿੱਲੋ ਅੱਧਾ ਕਿਲੋ ਨਾਲ ਗੁਜ਼ਾਰਾ ਕਰ ਰਿਹਾ। ਸ਼ਹਿਰ ਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵਧਦੀ ਪਿਆਜ਼ ਦੀ ਕੀਮਤ ਵੱਲ ਧਿਆਨ ਦਿੱਤਾ ਜਾਵੇ। ਰਜਨੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦੱਸੀ ਅਸੀਂ ਕਾਫੀ ਅਰਸੇ ਤੋਂ ਰਾਜਪੁਰਾ ਦੀ ਸਬਜੀ ਮੰਡੀ ਵਿੱਚ ਪਿਆਜ਼ ਵੇਚਣ ਦਾ ਕੰਮ ਕਰਦਾ ਪਰ ਹੁਣ ਇਕ ਹਫਤੇ ਵਿੱਚ ਹੀ ਪਿਆਜ਼ ਦੀ ਕੀਮਤ ਵਧਣ ਕਾਰਨ ਹੁਣ ਅਸੀਂ ਪਿਆਜ 45 ਰੁਪਏ ਕਿੱਲੋ ਵੇਚ ਰਹੇ ਹਾਂ, ਜਿਸ ਕਾਰਨ ਪਿਆਜ਼ ਦਾ ਗਾਹਕ ਕਟਣ ਲੱਗਾ ਹੈ। ਜਿਹੜੇ ਲੋਕ ਪਹਿਲਾਂ ਪੰਜ ਕਿੱਲੋ ਪਿਆਜ਼ ਖਰੀਦ ਲੈਂਦੇ ਸਨ ਹੁਣ ਉਹ ਸਿਰਫ਼ ਅੱਧਾ ਕਿਲੋ ਹੀ ਖਰੀਦ ਰਹੇ ਹਨ। ਫੜ੍ਹੀ ਰੇਹੜੀ ਯੂਨੀਅਨ ਰਾਜਪੁਰਾ ਦੇ ਪ੍ਰਧਾਨ ਰਮੇਸ਼ ਕੁਮਾਰ ਬਬਲਾ ਆੜ੍ਹਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਆਜ਼ ਦਾ ਰੇਟ ਵਧਣ ਕਾਰਨ ਪ੍ਰਚੂਨ ਪਿਆਜ ਵੇਚਣ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਹੁਣ ਪਿਆਜ ਕਾਫੀ ਘੱਟ ਖਰੀਦ ਰਹੇ ਹਨ। ਅਜੇ ਤਾਂ ਨਰਾਤਿਆਂ ਦੇ ਦਿਨ ਖਤਮ ਹੋਏ ਹਨ। ਹੁਣ ਪਿਆਜ਼ਾਂ ਦੇ ਰੇਟਾਂ ਵਿੱਚ ਹੋਰ ਵੀ ਤੇਜ਼ੀ ਆ ਜਾਵੇਗੀ। ਸਾਡੀ ਸਰਕਾਰ ਨੂੰ ਅਪੀਲ ਹੈ ਕਿ ਜਿਹੜੇ ਲੋਕਾਂ ਨੇ ਪਿਆਜ਼ਾਂ ਨੂੰ ਸਟਾਕ ਕਰਕੇ ਰੱਖਿਆ ਉਨ੍ਹਾਂ ‘ਤੇ ਨਕੇਲ ਕੱਸੀ ਜਾਵੇ ਤਾਂ ਕਿ ਲੋਕਾਂ ਉੱਤੇ ਮਹਿੰਗਾਈ ਦੀ ਮਾਰ ਨਾ ਪਵੇ। ਆਪਣੇ ਪਰਿਵਾਰ ਦਾ ਪੇਟ ਭਰ ਸਕਣ ਲਈ ਪਿਆਜ਼ ਹਰੇਕ ਦੀ ਲੋੜ ਹੈ ।ਹਰ ਸਬਜ਼ੀ ਵਿਚ ਪਿਆਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਪਿਆਜ਼ ਦੀ ਕਾਲਾਬਾਜ਼ਾਰੀ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਾਰਵਾਈ ਕਰੇ ਤਾਂ ਕਿ ਸਬਜੀ ਮੰਡੀਆਂ ਵਿੱਚ ਸਸਤਾ ਪਿਆਜ਼ ਖ਼ਰੀਦ ਕੇ ਵਰਤਿਆ ਜਾਵੇ। ਕਿਉਂਕਿ ਪੰਜਾਬ ਵਿੱਚ ਪਹਿਲਾਂ ਹੀ ਲੋਕ ਮਹਿੰਗਾਈ ਦੀ ਮਾਰ ਵਿੱਚ ਆਪਣੀ ਜੰਿਦਗੀ ਕੱਟ ਰਹੇ ਹਨ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਪਿਆਜ਼ ਦਾ ਰੇਟ ਘੱਟ ਕਰਨ ਵੱਲ ਧਿਆਨ ਦਿੱਤਾ ਜਾਵੇ ਨਹੀਂ ਤਾਂ ਆਉਂਦੇ ਤਿਉਹਾਰਾਂ ਨੂੰ ਪਿਆਜ਼ ਦਾ ਰੇਟ ਹੋਰ ਵੀ ਵਧ ਜਾਵੇਗਾ।

Previous articleਮੁੱਖ ਮੰਤਰੀ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੇਜ਼ੀ ਨਾਲ ਨਿਪਟਾਰਾ ਕਰਨ ਲਈ ਵਿਧਾਇਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਸੁਵਿਧਾ ਕੈਂਪ ਲਾਉਣ ਲਈ ਆਖਿਆ
Next articleक्या गंगा-जमुनी तहजीब कल्पना मात्र है?