ਹੈਦਰਾਬਾਦ (ਸਮਾਜ ਵੀਕਲੀ) :ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵਾਇਸੀ ਨੇ ਕਿਹਾ ਕਿ ਉਨ੍ਹਾਂ ਪਾਪੂਲਰ ਫਰੰਟ ਆਫ਼ ਇੰਡੀਆ ਵੱਲੋਂ ਅਪਣਾਈ ਪਹੁੰਚ ਦੀ ਹਮੇਸ਼ਾ ਖਿਲਾਫ਼ਤ ਕੀਤੀ ਹੈ, ਪਰ ਕੱਟੜਵਾਦੀ ਜਥੇਬੰਦੀ ’ਤੇ ਲਾਈ ਪਾਬੰਦੀ ਦੀ ਹਮਾਇਤ ਨਹੀਂ ਕੀਤੀ ਜਾ ਸਕਦੀ। ਓਵਾਇਸੀ ਨੇ ਟਵੀਟ ਕੀਤਾ, ‘‘ਪਰ ਅਜਿਹੀ ਸਖ਼ਤ ਪਾਬੰਦੀ ਖ਼ਤਰਨਾਕ ਹੈ ਕਿਉਂਕਿ ਇਹ ਪਾਬੰਦੀ ਉਸ ਕਿਸੇ ਵੀ ਮੁਸਲਮਾਨ ’ਤੇ ਹੈ, ਜੇ ਆਪਣੇ ਮਨ ਦੀ ਗੱਲ ਕਰਨਾ ਚਾਹੁੰਦਾ ਹੈ। ਜਿਸ ਤਰ੍ਹਾਂ ਭਾਰਤ ਦਾ ਵੋਟ ਬੈਂਕ ਨਿਰੰਕੁਸ਼ ਫਾਸ਼ੀਵਾਦ ਤੱਕ ਪਹੁੰਚ ਰਿਹਾ ਹੈ, ਹੁਣ ਪੀਐੱਫਆਈ ਦੇ ਪਰਚੇ ਨਾਲ ਹਰ ਮੁਸਲਿਮ ਨੌਜਵਾਨ ਨੂੰ ਭਾਰਤ ਦੇ ਕਾਲੇ ਕਾਨੂੰਨ ਯੂਏਪੀਏ ਤਹਿਤ ਗ੍ਰਿਫਤਾਰ ਕੀਤਾ ਜਾਵੇਗਾ।’’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly