(ਸਮਾਜ ਵੀਕਲੀ)
ਆਮ ਲੋਕਾਂ ਨੂੰ ਸਮਝ ਨਾ ਆਵੇ,
ਪਾਪ ਪੁੰਨ ਵਿੱਚ ਕੀ ਐ ਫ਼ਰਕ।
ਕੋਈ ਕਹੇ ਮੰਦਰ ਵਿੱਚ ਦਿਉ ਚੜ੍ਹਾਵਾ,
ਕੋਈ ਕੱਪੜੇ,ਪੈਸਾ, ਫ਼ਲ ਵੰਡਣ ਦਾ ਦੇਣ ਤਰਕ।
ਤਰਕ ਨੀਂ ਚੱਲਦੇ ਉਸ ਦਾਤੇ ਅੱਗੇ,
ਗੱਲ ਇਹ ਪੱਕੀ ਖ਼ੁਸ਼ੀਆਂ ਵੰਡਣ ਵਾਲਾ ਠੀਕ ਰਾਹ !
ਜੋ ਦੁਖੀ ਕਰਦੇ ਆਲੇ ਦੁਆਲੇ ਤੇ ਸਮਾਜ ਨੂੰ ਹੁੰਦੇ ਦੁਖੀ
ਭਟਕਦੇ ਤੇ ਗੁੰਮਰਾਹ ਹੁੰਦੇ ਬਿਨਾ ਵਜਾਹ ।
ਜਿਦ ਵਾਲਾ ਪੱਖ ਰੱਖਣ ਬਹਿਸਾਂ ਤਕਰਾਰਾਂ ਵਿੱਚ,
ਮੈਂ ਨਾ ਮਾਨੂੰ ਵਾਲੀ ਗੱਲ ਤੇ ਰਹਿਣ ਅੜ੍ਹੇ ।
ਭਲਾਈ ਕਰਨ ਵਾਲਾ ਅਲੰਬਰਦਾਰ ਦੱਸੇ ਵੱਡਾ,
ਅੰਦਰੋ ਅੰਦਰੀ ਈਰਖਾ ਨਾਲ ਰਹਿਣ ਸੜ੍ਹੇ ।
ਕੰਮ ਕਰੋ ਜੀਹਦੇ ਵਿਚ ਨਾਲੇ ਪੁੰਨ ਤੇ ਨਾਲੇ ਫ਼ਲੀਆਂ,
ਨਿਮਰਤਾ ਤੇ ਸਬਰ ਨਾਲ ਵੰਡੋ ਖੁਸ਼ੀਆਂ ਤੇ ਹਾਸੇ।
ਝਗੜਿਆਂ ਤੋਂ ਗੁਰੇਜ਼,ਮਿਲ ਬੈਠ ਕੇ ਕਰੋ ਨਿਪਟਾਰੇ,
ਰੋਣਕ ਮੇਲੇ ਲੱਗਣ ਲੋਕਾਈ ਦੇ,ਚਲਣ ਰੰਗ ਤਮਾਸ਼ੇ।
ਖ਼ੁਸ਼ੀ ਨਾ ਉਗੇ ਖੇਤ ਵਿਚ ਨਾ ਮਿਲੇ ਕਿਸੇ ਬਾਜ਼ਾਰ,
ਆਪਣੇ ਅੰਦਰੋਂ ਖੋਜ ਲੈ ਭਰਿਆ ਪਿਆ ਭੰਡਾਰ।
ਕੁਦਰਤ ਤੇ ਮਨੁੱਖਤਾ ਨੂੰ ਪਿਆਰਨ ਵਿੱਚ ਹੀ ਹੈ ਪੁੰਨ,
ਵਧੀਆ ਨਤੀਜਿਆਂ ਲਈ ਕਰਨਾਂ ਪੈਂਦਾ ਇੰਤਜ਼ਾਰ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
ਫੋਨ ਨੰਬਰ : 9878469639
ਮਿਤੀ : 05-10-2022
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly