ਇਸਲਾਮਾਬਾਦ (ਸਮਾਜ ਵੀਕਲੀ): ਪਾਕਿਸਤਾਨ ਦੀ ਫ਼ੌਜ ਨੇ ਅੱਜ ਭਾਰਤੀ ਫ਼ੌਜ ’ਤੇ ਦੋਸ਼ ਲਾਇਆ ਕਿ ਉਸ ਵੱਲੋਂ ਕੰਟਰੋਲ ਰੇਖਾ ਨੇੜੇ ਚਿਰੀਕੋਟ ਸੈਕਟਰ ’ਚ ਸੰਯੁਕਤ ਰਾਸ਼ਟਰ ਮਿਲਟਰੀ ਨਿਗਰਾਨਾਂ (ਯੂਐੱਨਐੱਮਓ) ਦੇ ਵਾਹਨਾਂ ’ਤੇ ਜਾਣਬੁੱਝ ਕੇ ਹਮਲਾ ਕੀਤਾ ਗਿਆ, ਜਦਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਪਾਕਿਸਤਾਨ ਦੀ ਫ਼ੌਜ ਵੱਲੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ, ‘ਭਾਰਤੀ ਫ਼ੌਜ ਵੱਲੋਂ ਯੂਐੱਨਐੱਮਓ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ, ਜਿਸ ਵਿੱਚ ਯੂਐੱਨ ਦੇ ਮਿਲਟਰੀ ਨਿਗਰਾਨ ਸਨ।’ ਬਿਆਨ ਮੁਤਾਬਕ, ‘ਵਾਹਨ ਨੁਕਸਾਨਿਆ ਗਿਆ ਪਰ ਖੁਸ਼ਕਿਸਮਤੀ ਨਾਲ ਦੋਵੇਂ ਨਿਗਰਾਨ ਸਹੀ ਸਲਾਮਤ ਰਹੇ।’ ਦੂਜੇ ਪਾਸੇ ਨਵੀਂ ਦਿੱਲੀ ’ਚ ਫ਼ੌਜ ਦੇ ਸੂਤਰਾਂ ਨੇ ਪਾਕਿਸਤਾਨੀ ਫ਼ੌਜ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਯੂਐੱਨ ਦੇ ਵਾਹਨ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਰਿਪੋਰਟਾਂ ਬਿਲਕੁਲ ਝੂਠੀਆਂ ਹਨ।
HOME ਪਾਕਿ ਫ਼ੌਜ ਵੱਲੋਂ ਭਾਰਤੀ ਫ਼ੌਜ ’ਤੇ ਯੂਐੱਨ ਦੇ ਵਾਹਨ ’ਤੇ ਹਮਲਾ ਕਰਨ...