ਇਸਲਾਮਾਬਾਦ (ਸਮਾਜ ਵੀਕਲੀ): ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਅਮਰੀਕੀ ਪੱਤਰਕਾਰ ਡੇਨੀਅਲ ਪਰਲ ਨੂੰ ਅਗ਼ਵਾ ਕਰਕੇ ਊਸ ਦੀ ਹੱਤਿਆ ਕਰਨ ਦੇ ਮੁੱਖ ਦੋਸ਼ੀ ਅਹਿਮਦ ਊਮਰ ਸਈਦ ਸ਼ੇਖ਼ ਅਤੇ ਊਸ ਦੇ ਤਿੰਨ ਸਾਥੀਆਂ ਨੂੰ ਰਿਹਾਅ ਕਰਨ ’ਤੇ ਰੋਕ ਲਗਾ ਦਿੱਤੀ ਹੈ। ਅਪਰੈਲ ’ਚ ਸਿੰਧ ਹਾਈ ਕੋਰਟ ਦੇ ਬੈਂਚ ਨੇ ਬ੍ਰਿਟੇਨ ’ਚ ਜਨਮੇ ਸ਼ੇਖ਼ ਦੀ ਸਜ਼ਾ-ਏ-ਮੌਤ ਨੂੰ ਸੱਤ ਸਾਲ ਦੀ ਕੈਦ ’ਚ ਤਬਦੀਲ ਕਰ ਦਿੱਤਾ ਸੀ। ਅਦਾਲਤ ਨੇ ਊਮਰ ਕੈਦ ਦੀ ਸਜ਼ਾ ਭੁਗਤ ਰਹੇ ਊਸ ਦੇ ਤਿੰਨ ਸਾਥੀਆਂ ਨੂੰ ਬਰੀ ਕਰ ਦਿੱਤਾ ਸੀ। ਦੋ ਦਿਨਾਂ ਬਾਅਦ ਹੀ ਸਿੰਧ ਸਰਕਾਰ ਨੇ ਚਾਰੇ ਦੋਸ਼ੀਆਂ ਨੂੰ ਜੇਲ੍ਹ ’ਚ ਹੀ ਰੱਖਣ ਲਈ ਊਨ੍ਹਾਂ ’ਤੇ ਜਨਤਕ ਮਾਹੌਲ ਸ਼ਾਂਤ ਰੱਖਣ ਸਬੰਧੀ ਕਾਨੂੰਨ ਦੀ ਧਾਰਾ ਲਗਾ ਦਿੱਤੀ ਸੀ ਜਿਸ ਦੀ ਮਿਆਦ 30 ਸਤੰਬਰ ਨੂੰ ਖ਼ਤਮ ਹੋਣ ਵਾਲੀ ਹੈ। ਸਿੰਧ ਸਰਕਾਰ ਨੇ ਹਾਈ ਕੋਰਟ ਦੇ ਫ਼ੈਸਲੇ ਖਿਲਾਫ਼ ਸੁਪਰੀਮ ਕੋਰਟ ’ਚ ਅਪੀਲ ਕੀਤੀ ਸੀ। ਪਰਲ ਦੇ ਮਾਪੇ ਵੀ ਫ਼ੈਸਲੇ ਖਿਲਾਫ਼ ਸੁਪਰੀਮ ਕੋਰਟ ਜਾ ਰਹੇ ਹਨ।
HOME ਪਾਕਿ: ਡੇਨੀਅਲ ਪਰਲ ਦੇ ਕਾਤਲਾਂ ਨੂੰ ਰਿਹਾਅ ਕਰਨ ’ਤੇ ਰੋਕ