ਪਾਕਿ ਅਤਿਵਾਦ ਵਿਰੁੱਧ ਲੈ ਸਕਦੈ ਭਾਰਤ ਦੀ ਮਦਦ: ਗ੍ਰਹਿ ਮੰਤਰੀ

ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਜੇ ਪਾਕਿਸਤਾਨ ਇਕੱਲਾ ਅਤਿਵਾਦ ਵਿਰੁੱੱਧ ਲੜਾਈ ਨਹੀਂ ਲੜ ਸਕਦਾ ਤਾਂ ਉਹ ਭਾਰਤ ਦੀ ਸਹਾਇਤਾ ਲੈ ਸਕਦਾ ਹੈ। ਅਲਵਰ ਜ਼ਿਲ੍ਹੇ ਦੇ ਬਾਂਸੁਰ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਹਿਣਾ ਚਾਹੁੰਦੇ ਹਨ ਕਿ ਜੇ ਅਫਗਾਨਿਸਤਾਨ ਵਿਚ ਦਹਿਸ਼ਤ ਅਤੇ ਤਾਲਿਬਾਨ ਵਿਰੁੱਧ ਅਮਰੀਕਾ ਦੀ ਸਹਾਇਤਾ ਨਾਲ ਲੜਾਈ ਲੜੀ ਜਾ ਸਕਦੀ ਹੈ ਤਾਂ ਜੇ ਉਹ ਇਹ ਸਮਝਦੇ ਹਨ ਕਿ ਅਤਿਵਾਦ ਵਿਰੁੱਧ ਉਹ ਪਾਕਿਸਤਾਨ ’ਚ ਇਕੱਲੇ ਨਹੀਂ ਲੜ ਸਕਦੇ ਤਾਂ ਉਹ ਭਾਰਤ ਦੀ ਸਹਾਇਤਾ ਲੈ ਸਕਦੇ ਹਨ। ਉਨ੍ਹਾਂ ਇੱਥੇ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਇਹ ਕੋਈ ਮੁੱਦਾ ਨਹੀਂ ਹੈ। ਮੁੱਦਾ ਅਤਿਵਾਦ ਦਾ ਹੈ ਅਤੇ ਪਾਕਿਸਤਾਨ ਇਸ ਉੱਤੇ ਵਿਚਾਰ ਕਰ ਸਕਦਾ ਹੈ।

Previous articleਐਮਬੀਬੀਐਸ ਦੀਆਂ ਅਥਾਹ ਫ਼ੀਸਾਂ ’ਤੇ ਕਾਨੂੰਨੀ ਕੁੰਡਾ ਲੱਗਣ ਦੇ ਆਸਾਰ
Next articleਬੈਲਜੀਅਮ ਨਾਲ ਬਰਾਬਰੀ ਲਈ ਸਾਹੋ-ਸਾਹੀ ਹੋਇਆ ਭਾਰਤ