ਇਸਲਾਮਾਬਾਦ (ਸਮਾਜ ਵੀਕਲੀ) : ਪਿਛਲੇ ਸਾਲ ਫਰਵਰੀ ਵਿਚ ਪਾਕਿਸਤਾਨ ’ਤੇ ਭਾਰਤ ਦੇ ਹਵਾਈ ਹਮਲੇ ਦੌਰਾਨ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਪਾਕਿਸਤਾਨੀ ਫੌਜ ਨੇ ਹਿਰਾਸਤ ਵਿਚ ਲੈ ਲਿਆ ਸੀ ਤੇ ਫੇਰ ਰਿਹਾਅ ਕਰ ਦਿੱਤਾ ਸੀ। ਇਸ ਮਾਮਲੇ ਵਿਚ ਪਾਕਿਸਤਾਨ ਮੁਸਲਿਮ ਲੀਗ-ਐੱਨ (ਪੀਐੱਮਐੱਲ-ਐੱਨ) ਦੇ ਨੇਤਾ ਸਰਦਾਰ ਅਯਾਜ਼ ਸਾਦਿਕ ਨੇ ਬੁੱਧਵਾਰ ਨੂੰ ਪਾਕਿਸਤਾਨ ਨੈਸ਼ਨਲ ਅਸੈਂਬਲੀ ਵਿਚ ਕਿਹਾ ਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਹਿਮ ਬੈਠਕ ਵਿਚ ਕਿਹਾ ਸੀ ਕਿ ਜੇ ਅਸੀਂ ਅਭਿਨੰਦਨ ਨੂੰ ਨਹੀਂ ਛੱਡਦੇ ਤਾਂ ਭਾਰਤ ਰਾਤ 9 ਵਜੇ ਤੱਕ ਹਮਲਾ ਕਰੇਗਾ।ਇਹ ਸੁਣ ਕੇ ਬੈਠਕ ਵਿੱਚ ਮੌਜੂਦ ਥਲ ਸੈਨਾ ਮੁਖੀ ਕੰਬਣ ਲੱਗਿਆ ਸੀ।
ਸਾਦਿਕ ਨੇ ਵਿਰੋਧੀ ਨੇਤਾਵਾਂ ਨੂੰ ਕਿਹਾ, “ਕੁਰੈਸ਼ੀ ਨੇ ਇਸ ਮੁੱਦੇ ’ਤੇ ਪੀਪੀਪੀ, ਪੀਐੱਮਐੱਲ-ਐੱਨ ਅਤੇ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਸਣੇ ਹੋਰ ਨੇਤਾਵਾਂ ਨਾਲ ਮੀਟਿੰਗ ਕੀਤੀ ਸੀ। ਮੈਨੂੰ ਯਾਦ ਹੈ ਕਿ ਮੀਟਿੰਗ ਦੌਰਾਨ ਜਨਰਲ ਬਾਜਵਾ ਕਮਰੇ ਵਿੱਚ ਆਏ ਸਨ ਤੇ ਉਸ ਸਮੇਂ ਉਨ੍ਹਾਂ ਦੀਆਂ ਟੰਗਾਂ ਕੰਬ ਰਹੀਆਂ ਸਨ ਅਤੇ ਉਨ੍ਹਾਂ ਨੂੰ ਪਸੀਨਾ ਆ ਰਿਹਾ ਸੀ।” ਸਾਦਿਕ ਅਨੁਸਾਰ ਇਮਰਾਨ ਖਾਨ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਵਿਦੇਸ਼ ਮੰਤਰੀ ਨੇ ਮੀਟਿੰਗ ਵਿੱਚ ਆਰਮੀ ਚੀਫ਼ ਨੂੰ ਕਿਹਾ ਸੀ- ਅੱਲਾਹ ਦੀ ਖਾਤਰ ਅਭਿਨੰਦਨ ਨੂੰ ਛੱਡ ਦਿਓ, ਨਹੀਂ ਤਾਂ ਭਾਰਤ ਹਮਲਾ ਕਰੇਗਾ।’
ਇਸ ਬਾਰੇ ਭਾਰਤੀ ਹਵਾਈ ਫੌਜ ਦੇ ਸਾਬਕਾ ਦੇ ਮੁਖੀ ਬੀਐੱਸ ਧਨੋਆ ਨੇ ਕਿਹਾ,‘ਅਸੀਂ ਪਾਕਿਸਤਾਨ ਦੀਆਂ ਮੂਹਰਲੀਆਂ ਚੌਕੀਆ ਦਾ ਸਫਾਇਆ ਕਰਨ ਲਈ ਤਿਆਰ ਸੀ। ਮੈਂ ਅਭਿਨੰਦਨ ਦੇ ਪਿਤਾ ਨੂੰ ਕਿਹਾ ਕਿ ਅਸੀਂ ਯਕੀਨ ਤੌਰ ‘ਤੇ ਉਸਨੂੰ ਵਾਪਸ ਲਿਆਵਾਂਗੇ।” ਉਹ (ਪਾਕਿ ਸੰਸਦ ਮੈਂਬਰ) ਇਹ ਕਹਿ ਰਹੇ ਹਨ ਕਿਉਂਕਿ ਸਾਡੀ ਫੌਜ ਹਮਲਾਵਰ ਸੀ … ਅਸੀਂ ਉਨ੍ਹਾਂ (ਪਾਕਿਸਤਾਨ) ਦੀ ਅਗਾਮੀ ਅਹੁਦਾ ਮਿਟਾਉਣ ਲਈ ਤਿਆਰ ਸੀ। ਉਹ ਸਾਡੀਆਂ ਯੋਗਤਾਵਾਂ ਨੂੰ ਜਾਣਦੇ ਹਨ। ‘