ਪਹਿਲਾ ਟੈਸਟ: ਭਾਰਤ ਜਿੱਤ ਤੋਂ ਛੇ ਵਿਕਟਾਂ ਦੂਰ

ਆਸਟਰੇਲੀਆ ਲਈ ਮਾਰਸ਼ ਨੇ ਸੰਭਾਲਿਆ ਮੋਰਚਾ;

ਕੰਗਾਰੂਆਂ ਦੀਆਂ ਚਾਰ ਵਿਕਟਾਂ ਉੱਤੇ 104 ਦੌੜਾਂ

ਪਿਛਲੇ ਮੈਚਾਂ ਦੇ ਲੱਚਰ ਪ੍ਰਦਸ਼ਨ ਦੇ ਬਾਵਜੂਦ ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਣੇ ਦੇ ਅਰਧ ਸੈਂਕੜਿਆਂ ਦੇ ਨਾਲ ਆਸਟਰੇਲੀਆ ਦੇ ਸਾਹਮਣੇ ਚੁਣੌਤੀਪੂਰਣ ਟੀਚਾ ਰੱਖਣ ਵਾਲੇ ਭਾਰਤ ਨੇ ਐਤਵਾਰ ਨੂੰ ਇੱਥੇ ਮੇਜ਼ਬਾਨ ਟੀਮ ਦੇ ਚੋਟੀ ਦੇ ਚਾਰ ਵਿਕਟ ਕੱਢ ਕੇ ਪਹਿਲੇ ਟੈਸਟ ਮੈਚ ਵਿਚ ਜਿੱਤ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਆਸਟਰੇਲੀਆ ਨੇ 323 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੇ ਖਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਖੇਡ ਸਮਾਪਤ ਹੋਣ ਤੱਕ ਐਤਵਾਰ ਨੂੰ ਇੱਥੇ ਚਾਰ ਵਿਕਟਾਂ ’ਤੇ 104 ਦੌੜਾਂ ਬਣਾਈਆਂ। ਆਸਟਰੇਲੀਆ ਅਜੇ ਵੀ ਟੀਚੇ ਤੋਂ 219 ਦੌੜਾਂ ਪਿੱਛੇ ਹੈ। ਸਟੰਪ ਉਖੜਨ ਦੇ ਸਮੇਂ ਸ਼ਾਨ ਮਾਰਸ਼ ਅਤੇ ਟਰੇਵਿਸ ਹੇਡ 11 ਦੌੜਾਂ ਉੱਤੇ ਖੇਡ ਰਹੇ ਸਨ। ਆਸਟਰੇਲੀਆ ਦੀਆਂ ਆਸਾਂ ਅਨੁਭਵੀ ਸ਼ਾਨ ਮਾਰਸ਼ ਨਾਬਾਦ (31) ਅਤੇ ਪਹਿਲੀ ਪਾਰੀ ਵਿਚ ਆਪਣਾ ਜੁਝਾਰੂਪਣ ਦਿਖਾਉਣ ਵਾਲੇ ਟਰੇਵਿਸ ਹੇਡ (ਨਾਬਾਦ 11) ਉੱਤੇ ਟਿਕੀਆਂ ਹੈ। ਭਾਰਤ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ ਨਹੀਂ ਚੱਲ ਸਕੇ। ਭਾਰਤ ਨੇ ਆਖ਼ਰੀ ਚਾਰ ਵਿਕਟਾਂ ਸਿਰਫ ਚਾਰ ਦੌੜਾਂ ਹਾਸਲ ਕਰਦਿਆਂ ਹੀ ਗਵਾ ਦਿੱਤੀਆਂ ਪਰ ਪੁਜਾਰਾ (71) ਅਤੇ ਰਹਾਣੇ (70) ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ ਟੀਮ 307 ਦੌੜਾਂ ਬਣਾਉਣ ਵਿਚ ਸਫ਼ਲ ਰਹੀ। ਨਾਥਨ ਲਿਓਨ ਨੇ 122 ਦੌੜਾਂ ਦੇ ਕੇ ਛੇ ਅਤੇ ਮਿਸ਼ੇਲ ਸਟਾਰਕ ਨੇ 40 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸ ਤੋਂ ਬਾਅਦ ਮੁਹੰਮਦ ਸ਼ਮੀ (15 ਦੌੜਾਂ ਦੇ ਕੇ ਦੋ ਵਿਕਟਾਂ) ਤੇ (ਰਵੀਚੰਦਰਨ ਅਸ਼ਵਿਨ 44 ਦੌੜਾਂ ਦੇ ਕੇ ਦੋ) ਨੇ ਭਾਰਤ ਨੂੰ ਅਹਿਮ ਸਫਲਤਾ ਦਿਵਾਈ। ਹਾਲਾਂ ਕਿ ਮਾਰਸ਼ ਅਤੇ ਹੇਡ ਨੇ ਆਖ਼ਰੀ ਘੰਟੇ ਵਿਚ ਭਾਰਤੀ ਬੱਲੇਬਾਜ਼ਾਂ ਦੇ ਸਾਹਮਣੇ ਸਖਤ ਪ੍ਰੀਖਿਆ ਵਿਚੋਂ ਗੁਜ਼ਰ ਕੇ ਮੈਚ ਦੇ ਰੋਮਾਂਚਿਕ ਅੰਤ ਦੀਆਂ ਉਮੀਦਾਂ ਵੀ ਜਗਾ ਦਿੱਤੀਆਂ ਹਨ। ਭਾਰਤ ਨੇ ਪਹਿਲੀ ਪਾਰੀ ਵਿਚ 250 ਦੌੜਾਂ ਬਣਾਉਣ ਬਾਅਦ ਆਸਟਰੇਲੀਆ ਨੂੰ 235 ਦੌੜਾਂ ਉੱਤੇ ਆਊਟ ਕਰ ਦਿੱਤਾ ਸੀ। ਭਾਰਤ ਨੇ ਚਾਹ ਦੇ ਆਰਾਮ ਤੋਂ ਪਹਿਲਾਂ ਹੀ ਆਰੋਨ ਫਿੰਚ (11) ਨੂੰ ਆਊਟ ਕਰਕੇ ਆਸਟਰੇਲੀਆ ਨੂੰ ਸ਼ੁਰੂਆਤੀ ਝਟਕਾ ਦਿੱਤਾ। ਫਿੰਚ ਨੇ ਜਦੋ ਖਾਤਾ ਵੀ ਨਹੀਂ ਖੋਲ੍ਹਿਆ ਸੀ ਤਾਂ ਇਸ਼ਾਂਤ ਸ਼ਰਮਾ ਦੀ ਪਾਰੀ ਦੀ ਦੂਜੀ ਗੇਂਦ ਉੱਤੇ ਅੰਪਾਇਰ ਨੇ ਉਸ ਨੂੰ ਟੰਗ ਅੜਿੱਕਾ ਆਊਟ ਦੇ ਦਿੱਤਾ ਸੀ। ਬੱਲੇਬਾਜ਼ਾਂ ਨੇ ਡੀਆਰਐੱਸ ਦਾ ਸਹਾਰਾ ਲਿਆ। ਇਸ਼ਾਂਤ ਨੇ ਨੋ ਬਾਲ ਕੀਤੀ ਸੀ। ਇਸ ਲਈ ਫੈਸਲਾ ਬਦਲ ਦਿੱਤਾ ਗਿਆ। ਅਸ਼ਵਿਨ ਨੇ ਹਾਲਾਂ ਕਿ ਚਾਹ ਦੇ ਵਿਸ਼ਰਾਮ ਤੋਂ ਪਹਿਲਾਂ ਫਿੰਚ ਨੂੰ ਵਿਕਟਕੀਪਰ ਰਿਸ਼ਭ ਪੰਤ ਦੇ ਹੱਥੋਂ ਕੈਚ ਆਊਟ ਕਰਵਾ ਕੇ ਪਹਿਲੀ ਸਫਲਤਾ ਦਿਵਾਈ। ਆਪਣਾ ਟੈਸਟ ਖੇਡ ਰਹੇ ਮਾਰਸ ਹੈਰਿਸ ਨੂੰ ਮੁਹੰਮਦ ਸ਼ਮੀ ਦੀ ਗੇਂਦ ਨੂੰ ਲਾਈਨ ਵਿਚ ਆਏ ਬਿਨਾਂ ਕੱਟ ਕਰਨਾ ਮਹਿੰਗਾ ਪਿਆ ਅਤੇ ਪੰਤ ਨੇ ਮੈਚ ਦਾ ਆਪਣਾ ਅੱਠਵਾਂ ਕੈਚ ਲਿਆ।

Previous articleStalin holds talks with Sonia, Rahul ahead of opposition meet
Next articleNaidu posing as national level leader, assembly results will backfire: TRS leader Kavitha