ਨਵੀਂ ਦਿੱਲੀ, ਸਮਾਜ ਵੀਕਲੀ: ਪਹਿਲਵਾਨ ਸਾਗਰ ਧਨਖੜ ਕਤਲ ਕਾਂਡ ਵਿੱਚ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਹਰ ਤਰੀਕੇ ਨਾਲ ਕੇਸ ਮਜ਼ਬੂਤ ਕਰਨ ਲਈ ਸਬੂਤ ਪੱਕੇ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਤੇ ਹਰ ਪੱਖ ਤੋਂ ਮਾਮਲੇ ਦੀ ਜਾਂਚ ਦੀਆਂ ਕੜੀਆਂ ਜੋੜਨ ਲੱਗੀ ਹੈ। 23 ਸਾਲਾ ਸਾਗਰ ਦੇ ਕਤਲ ਵਿੱਚ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਦੋ ਵਾਰ ਦੇ ਉਲੰਪਿਕ ਤਮਗ਼ਾ ਜੇਤੂ ਸੁਸ਼ੀਲ ਨੂੰ ਉੱਤਰਾਖੰਡ ਦੇ ਹਰਿਦੁਆਰ ਲੈ ਕੇ ਗਈ ਜਿੱਥੇ ਉਹ ਆਪਣੇ ਖ਼ਿਲਾਫ਼ ਦਰਜ ਹੋਏ ਮੁਕੱਦਮੇ ਮਗਰੋਂ ਗਾਇਬ ਹੋ ਗਿਆ ਸੀ। ਉਸ ਦੇ ਮੋਬਾਈਲ ਦੀ ‘ਲੋਕੇਸ਼ਨ’ ਉੱਤਰਾਖੰਡ ਵਿੱਚ ਪਾਏ ਜਾਣ ਮਗਰੋਂ ਸੁਸ਼ੀਲ ਦੇ ਨੇਪਾਲ ਭੱਜ ਜਾਣ ਦਾ ਸ਼ੱਕ ਵੀ ਜ਼ਾਹਰ ਕੀਤਾ ਜਾ ਰਿਹਾ ਸੀ। ਸੂਤਰਾਂ ਮੁਤਾਬਕ ਸੁਸ਼ੀਲ ਤੇ ਉਸ ਦੇ ਸਾਥੀ ਅਜੇ ਨੂੰ ਲੁਕਣ ਵਿੱਚ ਮਦਦ ਦੇਣ ਵਾਲਿਆਂ ਬਾਰੇ ਵੀ ਪੁਲੀਸ ਤੱਥ ਜੁਟਾ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly