ਪਸਿਆਣਾ ਦੇ ਕਾਂਗਰਸੀ ਸਰਪੰਚ ਦੀ ਹੱਤਿਆ

ਪਟਿਆਲਾ (ਸਮਾਜਵੀਕਲੀ)- ਇਥੇ ਸੰਗਰੂਰ ਰੋਡ ’ਤੇ ਪਟਿਆਲਾ ਦੇ ਨਾਲ ਹੀ ਸਥਿਤ ਪਿੰਡ ਪਸਿਆਣਾ ਦੇ 32 ਸਾਲਾ ਕਾਂਗਰਸੀ ਸਰਪੰਚ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ ਹੈ। ਉਸ ਦੇ ਸਰੀਰ ’ਤੇ ਕੱਟ-ਵੱਢ ਦੇ ਛੱਬੀ ਨਿਸ਼ਾਨ ਹਨ ਤੇ ਉਸ ਦਾ ਪੈਰ ਵੀ ਲੱਤ ਨਾਲੋਂ ਵੱਖ ਹੋ ਗਿਆ।

ਲੰਘੀ ਰਾਤ ਉਸ ਨੂੰ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਪਰ ਨਾਜ਼ੁਕ ਹਾਲਤ ਕਾਰਨ ਇੱਥੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ ਤੇ ਪੀਜੀਆਈ ਵਿੱਚ ਉਸ ਦੀ ਮੌਤ ਹੋ ਗਈ। ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਕਤਲ ਕਰਨ ਵਾਲੇ ਦੋਵੇਂ ਮੁਲਜ਼ਮ ਜੇਲ੍ਹ ਵਿਚੋਂ ਜ਼ਮਾਨਤ ’ਤੇ ਆਏ ਹਨ।

Previous articleਕਰੋਨਾ: ਇਕੋ ਦਿਨ ’ਚ ਰਿਕਾਰਡ 3875 ਨਵੇਂ ਕੇਸ
Next articleਹਾਈ ਕੋਰਟ ਵਲੋਂ ਸਿਹਤ ਕਾਮਿਆਂ ਨੂੰ ਜੋਖ਼ਮ ਭੱਤਾ ਦੇਣ ਸਬੰਧੀ ਪਟੀਸ਼ਨ ਰੱਦ