ਪਰਿਵਾਰ ਵੱਲੋਂ ਚਲਾਈਆਂ ਜਾਂਦੀਆਂ ਪਾਰਟੀਆਂ ਭਾਰਤੀ ਜਮਹੂਰੀਅਤ ਲਈ ਵੱਡਾ ਖ਼ਤਰਾ: ਮੋਦੀ

ਨਵੀਂ ਦਿੱਲੀ, (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਿਵਾਰ ਵੱਲੋਂ ਚਲਾਈਆਂ ਜਾਂਦੀਆਂ ਪਾਰਟੀਆਂ ’ਤੇ ਨਿਸ਼ਾਨਾ ਸੇਧਦਿਆਂ ਇਨ੍ਹਾਂ ਨੂੰ ਜਮਹੂਰੀਅਤ ਲਈ ਵੱਡਾ ਖ਼ਤਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਕ ਕੌਮੀ ਪਾਰਟੀ ਅਜੇ ਤੱਕ ਪਰਿਵਾਰਵਾਦ ਤੋਂ ਬਾਹਰ ਨਹੀਂ ਨਿਕਲ ਸਕੀ। ਬਿਹਾਰ ਚੋਣਾਂ ਵਿੱਚ ਭਾਜਪਾ ਨੂੰ ਮਿਲੀ ਜਿੱਤ ਦੇ ਜਸ਼ਨ ਲਈ ਇਥੇ ਪਾਰਟੀ ਹੈੱਡ ਕੁਆਰਟਰ ਵਿੱਚ ਰੱਖੇ ਸਮਾਗਮ ਦੌਰਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਊਨ੍ਹਾਂ ਦੀ ਪਾਰਟੀ ਦੀ ਜਿੱਤ ਦਾ ਮੰਤਰ ‘ਸਬਕਾ ਸਾਥ, ਸਬਕਾ ਵਿਕਾਸ ਤੇ ਸਬਕਾ ਵਿਸ਼ਵਾਸ’ ਸੀ।

ਉਨ੍ਹਾਂ ਕਿਹਾ ਕਿ ਲੋਕਾਂ ਨੇ ਫੈਸਲਾ ਕਰ ਦਿੱਤਾ ਹੈ ਕਿ 21ਵੀਂ ਸਦੀ ਦੀ ਕੌਮੀ ਸਿਆਸਤ ਦਾ ਆਧਾਰ ਸਿਰਫ਼ ਤੇ ਸਿਰਫ਼ ਵਿਕਾਸ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੇ ਕਿਹਾ ਕਿ ਬਿਹਾਰ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੋਵਿਡ-19 ਨਾਲ ਨਜਿੱਠਣ ਲਈ ਕੀਤੇ ਕੰਮਾਂ ਤੇ ਮਹਾਮਾਰੀ ਦੌਰਾਨ ਗਰੀਬਾਂ ਦੀ ਕੀਤੀ ਮਦਦ ’ਤੇ ਮੋਹਰ ਲਾਈ ਹੈ। ਨੱਢਾ ਨੇ ਕਿਹਾ ਕਿ ਬਿਹਾਰ ਨੇ ਗੁੰਡਾ ਰਾਜ ਦੀ ਥਾਂ ਵਿਕਾਸ ਰਾਜ, ਲੂਟ ਰਾਜ ਦੀ ਥਾਂ ਡੀਬੀਟੀ ਰਾਜ ਤੇ ਲਾਲਟੈਨ ਦੀ ਥਾਂ ਐੱਲਈਡੀ ਨੂੰ ਚੁਣਿਆ ਹੈ।

Previous articleਸਰਹੱਦੀ ਵਿਵਾਦ: ਭਾਰਤ-ਚੀਨ ’ਚ ਸਮਝੌਤੇ ਦੇ ਆਸਾਰ ਬਣੇ
Next articleਭਾਰਤ-ਆਸੀਆਨ ਸਿਖ਼ਰ ਸੰਮੇਲਨ ਅੱਜ, ਮੋਦੀ ਹੋਣਗੇ ਸਹਿ-ਪ੍ਰਧਾਨ