ਚੰਡੀਗੜ੍ਹ (ਸਮਾਜ ਵੀਕਲੀ):ਇਥੋਂ ਬਿਹਾਰ ਜਾ ਰਹੇ ਵਿਅਕਤੀਆਂ ਨੂੰ ਬੱਸ ਦੀ ਟਿਕਟ ਦਿਵਾਉਣ ਦੇ ਨਾਂ ’ਤੇ ਠੱਗਣ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲੀਸ ਨੇ ਕਾਬੁੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਨੋਸ਼ਵਰ ਪਾਸਵਾਨ, ਸੰਤੋਸ਼ ਪਾਸਵਾਨ ਵਾਸੀਆਨ ਮੁਜ਼ੱਫਰਨਗਰ ਅਤੇ ਮੁਹੰਮਦ ਜਮਸ਼ੇਦ ਵਾਸੀ ਸੀਤਾਮੜ੍ਹੀ ਬਿਹਾਰ ਵਜੋਂ ਹੋਈ ਹੈ।
ਇਹ ਕਾਰਵਾਈ ਰਾਮ ਸਾਗਰ ਪਾਸਵਾਨ ਵਾਸੀ ਕਾਨਪੁਰ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਬਿਹਾਰ ਜਾਣ ਲਈ ਸੈਕਟਰ-43 ਦੇ ਬੱਸ ਅੱਡੇ ’ਤੇ ਬੱਸ ਦੀ ਊਡੀਕ ਵਿੱਚ ਸਨ ਕਿ ਇਸੇ ਦੌਰਾਨ ਮੁਲਜ਼ਮ ਊਸ ਕੋਲ ਆੲੇ ਤੇ ਟਿਕਟ ਦਿਵਾਊਣ ਦਾ ਝਾਂਸਾ ਦੇ ਕੇ ਊਸ ਨੂੰ ਮਨੀਮਾਜਰਾ ਲੈ ਗੲੈ ਤੇ ਊਨ੍ਹਾਂ 8500 ਰੁਪੲੇ ਤੇ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ।