ਪਰਲ ਹੱਤਿਆ ਕਾਂਡ ਦੇ ਮਸ਼ਕੂਕ ਨੂੰ ਰਿਹਾਅ ਕਰਨ ਦੇ ਹੁਕਮ

ਇਸਲਾਮਾਬਾਦ (ਸਮਾਜ ਵੀਕਲੀ) : ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦਾ ਸਿਰ ਕਲਮ ਕਰਨ ਦੇ ਮੁੱਖ ਦੋਸ਼ੀ ਬ੍ਰਿਟੇਨ ’ਚ ਜਨਮੇ ਅਲ ਕਾਇਦਾ ਦੇ ਦਹਿਸ਼ਤਗਰਦ ਅਹਿਮਦ ਉਮਰ ਸਈਦ ਸ਼ੇਖ਼ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸਿਖਰਲੀ ਅਦਾਲਤ ਨੇ ਸਿੰਧ ਸਰਕਾਰ ਵੱਲੋਂ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਦਾਖ਼ਲ ਅਪੀਲ ਨੂੰ ਖ਼ਾਰਜ ਕਰ ਦਿੱਤਾ। ਜਸਟਿਸ ਮੁਸ਼ੀਰ ਆਲਮ ਦੀ ਅਗਵਾਈ ਹੇਠਲੇ ਬੈਂਚ ’ਚ ਸ਼ਾਮਲ ਤਿੰਨ ਜੱਜਾਂ ’ਚੋਂ ਇਕ ਨੇ ਦਹਿਸ਼ਤਗਰਦ ਨੂੰ ਰਿਹਾਅ ਕਰਨ ਦੇ ਫ਼ੈਸਲੇ ਦਾ ਵਿਰੋਧ ਕੀਤਾ।

Previous articleਟਰੈਕਟਰ ਪਰੇਡ ਦੌਰਾਨ ਹਿੰਸਾ: ਦਿੱਲੀ ਪੁਲੀਸ ਨੇ ਨਾਮਜ਼ਦ ਕਿਸਾਨ ਨੇਤਾਵਾਂ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤੇ ਤੇ ਪਾਸਪੋਰਟ ਜਮ੍ਹਾਂ ਕਰਾਉਣ ਲਈ ਕਿਹਾ
Next articleਨੀਰੂ ਜੱਸਲ ਦਾ ਧਾਰਮਿਕ ਟਰੈਕ “ਸਤਿਗੁਰਾਂ ਦੀ ਕਿਰਪਾ” ਦਾ ਪੋਸਟਰ ਹੋਇਆ ਰਲੀਜ