(ਸਮਾਜ ਵੀਕਲੀ)
ਰੰਗ-ਬਰੰਗੀ ਪਤੰਗ ਲਿਆਵਾਂ,
ਫਿਰ ਮੈਂ ਉਸ ਵਿੱਚ ਡੋਰੀ ਪਾਵਾਂ।
ਨਾਲ ਡੋਰ ਦੇ ਬੰਨ ਕੇ ਉਸਨੂੰ,
ਜਦ ਮੈਂ ਉਸਨੂੰ ਤੁਣਕਾ ਲਾਵਾਂ
ਪਤੰਗ ਹਵਾ ਵਿੱਚ ਉਡੀ ਜਾਵੇ,
ਵੇਖ ਮੈਂ ਉਸਨੂੰ, ਖੁਸ਼ੀ ਮਨਾਵਾ।
ਦੂਰ ਇਹ ਓਨੀ, ਉੱਡੀ ਜਾਵੇ,
ਡੋਰ ਮੈਂ ਜਿੰਨੀ ਛੱਡੀ ਜਾਵਾ।
ਵਿੱਚ ਹਵਾ ਦੇ ਗੋਤੇ ਖਾਵੇ,
ਡਰ-ਡਰ ਇਸਨੂੰ ਸਾਂਭੀ ਜਾਵਾ।
ਹੋਰ ਵੀ ਸੋਹਣੀ ਲਗਦੀ ਮੈਨੂੰ,
ਜਦ ਮੈਂ ਇਸਨੂੰ ਲਾਂਗੜ ਲਾਵਾਂ।
ਨਾਲ ਗੁਬਾਰੇ ਬੰਨ ਮੈਂ ਭੇਜਾ,
ਵੱਖਰੀ ਇਸਦੀ ਟੌਰ ਬਣਾਵਾਂ।
ਕੋਠੇ ਉੱਤੇ ਕਦੇ ਨਾ ਚੜ੍ਹਦਾ,
ਵਿੱਚ ਗਰਾਊਂਡ ਦੇ ਖੜ ਉਡਾਵਾਂ।
ਕਦੇ ਕਦਾਈ, ਕਰਾਂ ਸ਼ਰਾਰਤ,
ਜਦ ਵੀ ਕਿਸੇ ਨਾਲ, ਪੇਚਾ ਪਾਵਾਂ।
ਸਾਦੀ ਡੋਰ ਦੀ ਵਰਤੋਂ ਕਰਦਾ,
ਚਾਇਨਾ ਡੋਰ ਨੂੰ ਹੱਥ ਨਾ ਲਾਵਾਂ।
“ਸੰਦੀਪ” ਬਸੰਤ ਹੈ ਖੁਸ਼ੀਆਂ ਵੰਡਦੀ,
ਇਸ ਦਿਨ ਨੂੰ ਮੈਂ ਉਡੀਕ ਲਿਆਵਾਂ।
ਸੰਦੀਪ ਸਿੰਘ ‘ਬਖੋਪੀਰ ‘
ਸਪੰਰਕ :-9815321017