ਪਤਨੀ ਨੇ ਪ੍ਰੇਮੀ ਨਾਲ ਰਲ ਕੇ ਪਤੀ ਦਾ ਕਤਲ ਕੀਤਾ

ਚਮਕੌਰ ਸਾਹਿਬ (ਸਮਾਜ ਵੀਕਲੀ) : ਚਮਕੌਰ ਸਾਹਿਬ ਥਾਣੇ ਅਧੀਨ ਪਿੰਡ ਚੂਹੜ ਮਾਜਰਾ ਵਿੱਚ ਔਰਤ ਨੇ ਆਪਣੇ ਕਥਿਤ ਪ੍ਰੇਮੀ ਨਾਲ ਰਲ ਕੇ ਪਤੀ ਦਾ ਕਤਲ ਕਰ ਦਿੱਤਾ। ਪੁਲੀਸ ਅਤੇ ਪਿੰਡ ਵਾਸੀਆਂ ਅਨੁਸਾਰ ਔਰਤ ਨੇ ਆਪਣੇ 35 ਸਾਲਾਂ ਪਤੀ ਦਾ ਅਪਣੇ ਕਥਿਤ ਪ੍ਰੇਮੀ ਨਾਲ ਮਿਲ ਕੇ ਦੇਰ ਰਾਤ ਸਿਰ ’ਤੇ ਕੋਈ ਭਾਰੀ ਹਥਿਆਰ ਮਾਰ ਕੇ ਕਤਲ ਕਰ ਦਿੱਤਾ। ਪਿੰਡ ਵਾਸੀਆਂ ਅਨੁਸਾਰ ਔਰਤ ਦੇ ਨੇੜਲੇ ਪਿੰਡੇ ਦੇ ਹੀ ਵਿਅਕਤੀ ਨਾਲ ਕਥਿਤ ਸਬੰਧ ਹਨ। ਪਤੀ ਆਪਣੀ ਪਤਨੀ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਮੁਲਜ਼ਮ ਫ਼ਰਾਰ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੌਜਵਾਨ ਨੂੰ ਬੰਦੀ ਬਣਾ ਕੇ ਡਾਂਗਾਂ ਨਾਲ ਕੁੱਟ-ਕੁੱਟ ਕੇ ਮਾਰਿਆ, ਚਾਰ ਸਕੇ ਭਰਾਵਾਂ ਸਣੇ 11 ਖ਼ਿਲਾਫ਼ ਕੇਸ ਦਰਜ
Next articleਮੇਘਨ ਦੇ ਪਿਤਾ ਵੱਲੋਂ ਧੀ ਨਾਲ ਵਿਗੜੇ ਰਿਸ਼ਤਿਆਂ ਬਾਰੇ ਖੁਲਾਸਾ ਕਰਨ ਦੀ ਧਮਕੀ