ਪਟਿਆਲਾ: ਮਾਮੇ ਨੇ ਚਾਰ ਸਾਲਾ ਭਾਣਜੀ ਦੀ ਹੱਤਿਆ ਕੀਤੀ, ਤੇਜ਼ਧਾਰ ਹਥਿਆਰ ਨਾਲ 25 ਵਾਰ ਕੀਤੇ

ਪਟਿਆਲਾ (ਸਮਾਜ ਵੀਕਲੀ):  ਅੱਜ ਇਥੋਂ ਦੀ ਤੇਜਬਾਗ ਕਲੋਨੀ ਵਿੱਚ ਨਾਨਕੇ ਘਰ ਆਈ ਚਾਰ ਸਾਲਾ ਬੱਚੀ ਦੀ ਉਸ ਦੇ ਮਾਮੇ ਨੇ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ। ਮੁਲਜ਼ਮ ਨੇ ਬੱਚੀ ਦੇ ਪੇਟ ਵਿਚ ਤੇਜ਼ਧਾਰ ਹਥਿਆਰ ਦੇ ਪੱਚੀ ਵਾਰ ਕੀਤੇ। ਮੁਲਜ਼ਮ ਬਿਜਲੀ ਬੋਰਡ ਦਾ ਸਾਬਕਾ ਐੱਸਡੀਓ ਹੈ। ਭਾਵੇਂ ਪੁਲੀਸ ਵੱਲੋਂ ਮੁਕੰਮਲ ਜਾਚ ਕਰਨੀ ਬਾਕੀ ਹੈ ਪਰ ਮੁਢਲੀ ਤਫਤੀਸ਼ ਦੌਰਾਨ ਉਹ ਡਿਪਰੈਸ਼ਨ ‘ਚ ਦੱਸਿਆ ਜਾ ਰਿਹਾ ਹੈ। ਕਪੂਰਥਲਾ ਵਾਸੀ ਚਾਰ ਸਾਲਾ ਮੀਰਾ ਪੁੱਤਰੀ ਮਨੀਸ਼ਾ ਗੁਪਤਾ ਆਪਣੀ ਮਾਂ ਨਾਲ ਪਟਿਆਲਾ ਦੀ ਤੇਜਬਾਗ ਕਲੋਨੀ ਸਥਿਤ ਆਪਣੇ ਨਾਨਕੇ ਘਰ ਆਈ ਸੀ।

ਬੱਚੀ ਦੀ ਮਾਂ ਉਸ ਨੂੰ ਨਾਨਕੇ ਘਰ ਛੱਡ ਕੇ ਬਾਜ਼ਾਰ ਚਲੀ ਗਈ,ਜਿਸ ਤੋਂ ਬਾਅਦ ਮਾਮੇ ਨੇ ਬੱਚੀ ਨੂੰ ਕਥਿਤ ਤੌਰ ’ਤੇ ਮੌਤ ਦੇ ਘਾਟ ਉਤਾਰ ਦਿੱਤਾ। ਬੱਚੀ ਦੇ ਪੇਟ ਅਤੇ ਸਰੀਰ ਦੇ ਹੋਰ ਥਾਵਾਂ ’ਤੇ ਤੇਜ਼ਧਾਰ ਹਥਿਆਰਾਂ ਦੇ ਪੱਚੀ ਨਿਸ਼ਾਨ ਹਨ। ਥਾਣਾ ਕੋਤਵਾਲੀ ਪਟਿਆਲਾ ਦੇ ਐੱਸਐੱਚਓ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਨੇ ਕਿਹਾ ਕਿ ਬੱਚੀ ਦੀ ਲਾਸ਼ ਪੋਸਟਮਾਰਟਮ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਪਹੁੰਚਾ ਦਿੱਤੀ ਗਈ ਹੈ। ਮੁਢਲੀ ਤਫ਼ਤੀਸ਼ ਦੌਰਾਨ ਮਾਮਾ ਡਿਪਰੈਸ਼ਨ ਵਿਚ ਹੈ ਤੇ ਇਸ ਕਾਰਨ  ਪਿਛਲੇ ਸਮੇਂ ਦੌਰਾਨ ਉਸ ਨੇ ਪਾਵਰਕੌਮ ਵਿੱਚ ਐੱਸਡੀਓ ਦੀ ਨੌਕਰੀ ਵੀ ਛੱਡ ਦਿੱਤੀ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਨਵਾਂ ਬਿੱਲ ਲੋਕ ਸਭਾ ਵਿੱਚ 29 ਨੂੰ ਹੋਵੇਗਾ ਪੇਸ਼
Next articleਨੂਰੀ ਦਰਬਾਰ ਪੰਜ ਪੀਰ ਸਰਕਾਰ ਪਿੰਡ ਨੂਰਪੁਰ ਕੋਟਲਾ ਵਿਖੇ ਵਿਖੇ ਪਹਿਲਾ ਮੇਲਾ ਸਫਲਤਾਪੂਰਵਕ ਸੰਪੰਨ