ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿਚ ਪ੍ਰੋ ਕਬੱਡੀ ਲੀਗ ਦੇ ਛੇਵੇਂ ਸੈਸ਼ਨ ਵਿਚ ਬੈਂਗਲੂਰੂ ਬੁਲਜ਼ ਤੇ ਪਟਨਾ ਪਾਇਰੇਟਸ ਦਾ ਮੁਕਾਬਲਾ ਹੋਇਆ ਅਤੇ ਦੋਵਾਂ ਟੀਮਾਂ ਦਾ ਭੇੜ ਬਰਾਬਰ ਰਿਹਾ। ਦੋਵਾਂ ਟੀਮਾਂ ਨੇ 40-40 ਅੰਕ ਬਣਾਏ। ਦਰਸ਼ਕਾਂ ਨੂੰ ਲੱਗਦਾ ਸੀ ਕਿ ਆਖ਼ਰੀ ਮਿੰਟ ਵਿਚ ਕੋਈ ਨਾ ਕੋਈ ਟੀਮ ਇਕ ਅੰਕ ਲੈ ਜਾਵੇਗੀ ਤੇ ਜਿੱਤ ਹਾਰ ਦਾ ਫੈਸਲਾ ਹੋ ਜਾਵੇਗਾ ਪ੍ਰੰਤੂ ਅਜਿਹਾ ਨਹੀਂ ਹੋਇਆ। ਪਟਨਾ ਪਾਇਰੇਟਸ ਦੇ ਕਪਤਾਨ ਪ੍ਰਦੀਪ ਨਾਰਵਾਲ ਅਤੇ ਬੈਂਗਲੂਰੂ ਬੁਲਜ਼ ਦੇ ਕਪਤਾਨ ਰੋਹਿਤ ਕੁਮਾਰ ਦੋਵਾਂ ਨੇ ਆਪਣਾ ਸੁਪਰ ਟੈੱਨ ਪੂਰਾ ਕਰ ਲਿਆ। ਦੋਵਾਂ ਨੇ ਆਪਣੀ ਆਪਣੀ ਪਕੜ ਮੈਚ ’ਚ ਮਜ਼ਬੂਤ ਰੱਖੀ ਪਰ ਉਹ ਆਪੋ ਆਪਣੀਆਂ ਟੀਮਾਂ ਨੂੰ ਜਿੱਤ ਨਹੀਂ ਦਬਾਅ ਸਕੇ। ਇਕ ਹੋਰ ਮੁਕਾਬਲੇ ਵਿਚ ਪਿੰਕ ਪੈਂਥਰਜ਼ ਨੂੰ ਫਾਰਚੂਨ ਜਾਇੰਟਸ ਖ਼ਿਲਾਫ਼ 33-31 ਦੇ ਅੰਕਾਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਵਿਚ ਗੁਜਰਾਤ ਦੇ ਖਿਡਾਰੀ ਹੀ ਛਾਏ ਰਹੇ। ਉਨ੍ਹਾਂ ਨੇ ਸ਼ੁਰੂ ਤੋਂ ਹੀ ਮੈਚ ਉੱਤੇ ਪਕੜ ਮਜ਼ਬੂਤ ਰੱਖੀ। ਮੈਚ ਦੇ ਸ਼ੁਰੂ ’ਚ ਹੀ ਗੁਜਰਾਤ ਦੀ ਟੀਮ ਛੇ ਅੰਕਾਂ ਨਾਲ ਮੋਹਰੀ ਰਹੀ। ਜੈਪੁਰ ਪਿੰਕ ਪੈਂਥਰਜ਼ ਨੇ ਵੀ ਕਾਫੀ ਜ਼ੋਰ ਲਾਇਆ ਪਰ ਟੀਮ ਪਛੜਦੀ ਚਲੇ ਗਈ ਅਤੇ ਮੈਚ ਹਾਰ ਗਈ।
Sports ਪਟਨਾ ਪਾਇਰੇਟਸ ਅਤੇ ਬੈਂਗਲੂਰੂ ਬੁਲਜ਼ ’ਚ ਭੇੜ ਬਰਾਬਰ ਰਿਹਾ