ਵੋਟਰਾਂ ਨੂੰ ਨਸ਼ੇ ਅਤੇ ਲਾਲਚ ਦੀ ਦਲਦਲ ਵਿੱਚ ਫਸਾਕੇ ਜਿੱਤ ਹਾਸਲ ਕਰਨ ਦਾ ਸੁਪਨਾ ਤਿਆਗਣ ਉਮੀਦਵਾਰ – ਅਸ਼ੋਕ ਸੰਧੂ ਨੰਬਰਦਾਰ
ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਲਾਇਨਜ਼ ਕਲੱਬ ਨੂਰਮਹਿਲ “ਡ੍ਰੀਮ” ਦੀ ਬੇਨਤੀ ਨੂੰ ਕਬੂਲਦਿਆਂ ਡਿਸਟ੍ਰਿਕਟ 321-ਡੀ ਦੇ ਜ਼ਿਲ੍ਹਾ ਗਵਰਨਰ ਲਾਇਨ ਹਰਦੀਪ ਸਿੰਘ ਖੜਕਾ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਹੈਡ ਆਫ਼ਿਸ ਸਬ-ਤਹਿਸੀਲ ਨੂਰਮਹਿਲ ਵਿਖੇ ਬਤੌਰ ਮੁੱਖ ਮਹਿਮਾਨ ਪਹੁੰਚੇ, ਜਿੱਥੇ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਦੀ ਪ੍ਰਧਾਨਗੀ ਹੇਠ ਸਮੂਹ ਨੰਬਰਦਾਰ ਸਾਹਿਬਾਨਾਂ, ਲਾਇਨਜ਼ ਮੈਂਬਰਾਂ ਅਤੇ ਸਮੂਹ ਦੇਸ਼ ਭਗਤਾਂ ਨੇ ਢੋਲ-ਢਮੱਕੇ ਨਾਲ ਭਰਵਾਂ ਸਵਾਗਤ ਕੀਤਾ। ਮੁੱਖ ਮਹਿਮਾਨ ਨੇ ਬੜੀ ਸ਼ਰਧਾ ਭਾਵ ਨਾਲ ਠਾਠਾਂ ਮਾਰਦੇ ਦੇਸ਼ ਭਗਤਾਂ ਦੇ ਇਕੱਠ ਵਿੱਚ ਦੇਸ਼ ਦਾ ਗੌਰਵਮਈ ਤਿਰੰਗਾ ਝੰਡਾ ਲਹਿਰਾਇਆ ਅਤੇ ਜੋਸ਼-ਓ-ਖਰੋਸ਼ ਨਾਲ ਦੇਸ਼ ਦਾ ਰਾਸ਼ਟਰੀ ਗਾਣ ਗਾਇਆ ਜਿਸ ਨਾਲ ਸਾਰਾ ਵਾਤਾਵਰਣ ਦੇਸ਼ ਭਗਤੀ ਵਿੱਚ ਲੀਨ ਹੋ ਗਿਆ। ਡੀ.ਐਸ.ਪੀ ਜਸਪਾਲ ਸਿੰਘ, ਥਾਣਾ ਮੁਖੀ ਨੂਰਮਹਿਲ ਗੁਰਿੰਦਰਜੀਤ ਸਿੰਘ ਨਾਗਰਾ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ। ਦੇਸ਼ ਦੇ ਰਾਸ਼ਟਰੀ ਝੰਡੇ ਨੂੰ ਪੁਲਿਸ ਦੀ ਟੀਮ ਪਾਸੋਂ ਨਿਯਮਾਂ ਅਨੁਸਾਰ ਸਲਾਮੀ ਦਿੱਤੀ ਗਈ। ਯੂਨੀਅਨ ਵੱਲੋਂ ਪੁਲਿਸ ਮੁਖੀਆਂ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਗਵਰਨਰ ਹਰਦੀਪ ਸਿੰਘ ਖੜਕਾ ਨੇ ਲੋਕਾਂ ਨੂੰ ਦੇਸ਼ ਭਗਤੀ ਦੇ ਕਾਰਜਾਂ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜਿਵੇਂ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ, ਲਾਇਨ ਬਬਿਤਾ ਸੰਧੂ ਆਪਣੇ ਪੂਰੇ ਪਰਿਵਾਰ ਅਤੇ ਨੰਬਰਦਾਰ ਸਾਹਿਬਾਨਾਂ ਨਾਲ ਮਿਲਕੇ ਬੀਤੇ ਇੱਕ ਦਹਾਕੇ ਤੋਂ ਦੇਸ਼-ਸਮਾਜ ਦੇ ਕਾਰਜ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਨਜ਼ਰ ਆਏ ਹਨ ਉਸੇ ਤਰ੍ਹਾਂ ਸਾਨੂੰ ਸਭ ਨੂੰ ਨਿਰਸਵਾਰਥ ਭਾਵਨਾ ਨਾਲ ਦੇਸ਼-ਸਮਾਜ ਦੇ ਕਾਰਜ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਕਰਦੇ ਰਹਿਣਾ ਚਾਹੀਦਾ ਹੈ। ਗਵਰਨਰ ਸਾਹਿਬ ਨੇ ਕਿਸਾਨਾਂ ਦੀ ਜਿੱਤ ਲਈ ਪ੍ਰਾਰਥਨਾ ਕੀਤੀ ਅਤੇ ਸਮੂਹ ਦੇਸ਼ ਭਗਤਾਂ ਨੇ ਜੈ ਹਿੰਦ, ਭਾਰਤ ਮਾਤਾ ਦੀ ਜੈ ਦੇ ਨਾਲ-ਨਾਲ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਵੀ ਗੱਜ ਵੱਜ ਕੇ ਲਗਾਏ। ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਗਿਆ।
ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਲੋਕਾਂ ਨੂੰ ਸੰਵਿਧਾਨ ਤੋਂ ਮਿਲੀ ਵੋਟ ਪਾਉਣ ਦੀ ਸ਼ਕਤੀ ਦਾ ਸਹੀ ਇਸਤੇਮਾਲ ਕਰਨ ਲਈ ਸੁਚੇਤ ਕੀਤਾ। ਉਹਨਾਂ ਕਿਹਾ ਉਹ ਆਪਣੀ ਵੋਟ ਵਿਕਾਸ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਪਾਉਣ ਨਾ ਕਿ ਲੋਕਾਈ ਨੂੰ ਨਸ਼ੇ ਅਤੇ ਲਾਲਚ ਦੀ ਦਲਦਲ ਵਿੱਚ ਫਸਾਉਣ ਵਾਲਿਆਂ ਨੂੰ ਪਾਉਣ। ਉਮੀਦਵਾਰ ਵੀ ਲੋਕਾਂ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਨਾ ਕਰਨ।
ਇਸ ਮੌਕੇ ਜਿੱਥੇ ਨੰਬਰਦਾਰ ਯੂਨੀਅਨ ਨੇ ਨੂਰਮਹਿਲ ਨਾਲ ਸਬੰਧਤ ਸਮੂਹ ਪੱਤਰਕਾਰ ਸਾਹਿਬਾਨਾਂ ਨੂੰ ਖੂਬਸੂਰਤ ਸਨਮਾਨ ਚਿੰਨ੍ਹ ਦੇ ਕੇ ਨਵਾਜਿਆ ਗਿਆ ਉੱਥੇ ਮੁੱਖ ਮਹਿਮਾਨ ਅਤੇ ਉਨ੍ਹਾਂ ਨਾਲ ਆਏ ਜ਼ਿਲ੍ਹੇ ਦੇ ਅਫ਼ਸਰ ਸਾਹਿਬਾਨਾਂ ਲਾਇਨ ਤਰਲੋਕ ਬੁਮਰਾ ਜ਼ਿਲ੍ਹਾ ਪੀ.ਆਰ.ਓ, ਲਾਇਨ ਮੁਕੇਸ਼ ਭਾਰਦਵਾਜ ਰੀਜਨ ਚੇਅਰਪਰਸਨ, ਲਾਇਨ ਡਾ: ਨਵੀਨ ਸ਼ਰਮਾਂ ਜ਼ੋਨ ਚੇਅਰਪਰਸਨ, ਲਾਇਨ ਭੁਪਿੰਦਰ ਸਿੰਘ ਡਿਸਟ੍ਰਿਕਟ ਚੇਅਰਪਰਸਨ ਸਾਈਟ-ਫਸਟ, ਲਾਇਨ ਵਿਜੈ ਕੁਮਾਰ ਚੇਅਰਪਰਸਨ, ਲਾਇਨ ਬਬਿਤਾ ਸੰਧੂ ਚਾਰਟਰ ਸੈਕਟਰੀ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਨੂੰ ਉਚੇਚੇ ਤੌਰ ਸਨਮਾਨ ਚਿੰਨ੍ਹ ਦੇ ਕੇ ਨਵਾਜਿਆ ਗਿਆ।
ਲਾਇਨ ਸਤੀਸ਼ ਕੱਕੜ, ਲਾਇਨ ਸੁਭਾਸ਼ ਸੇਖੜੀ, ਲਾਇਨ ਭੁਪਿੰਦਰ ਸੇਖੜੀ, ਲਾਇਨ ਸੁਮਨ ਲਤਾ ਪਾਠਕ ਪ੍ਰਧਾਨ ਲਾਇਨਜ਼ ਕਲੱਬ ਨੂਰਮਹਿਲ ਸਿਟੀ, ਲਾਇਨ ਰੀਨਾ ਸ਼ਰਮਾ ਪ੍ਰਿੰਸੀਪਲ ਕਲੱਬ ਸੈਕਟਰੀ, ਲਾਇਨ ਸ਼ਰਨਜੀਤ ਸਿੰਘ ਪੀ.ਆਰ.ਓ “ਡ੍ਰੀਮ”, ਲਾਇਨ ਪ੍ਰਵੇਸ਼ ਭਾਰਦਵਾਜ, ਲਾਇਨ ਕਮਲ ਆਰਕੀਟੈਕਟ, ਲਾਇਨ ਮਾਧਵ ਕੁੰਦੀ, ਲਾਇਨ ਵਿਜੇ ਕੁਮਾਰ ਪੱਤਰਕਾਰ ਬਿਲਗਾ, ਲਾਇਨ ਅਵਤਾਰ ਸਿੰਘ ਖਾਲਸਾ, ਲਾਇਨ ਸ਼ਰਨਜੀਤ ਸਿੰਘ ਬਿੱਲਾ, ਲਾਇਨ ਤਰਨਪ੍ਰੀਤ ਸਿੰਘ ਚਾਰਟਰ ਮੈਂਬਰ “ਡ੍ਰੀਮ” ਸਮੇਤ ਹੋਰ ਲਾਇਨਜ਼ ਮੈਂਬਰਾਂ ਨੂੰ ਗਵਰਨਰ ਖੜਕਾ ਸਾਹਿਬ ਨੇ ਸਨਮਾਨਿਤ ਕੀਤਾ।
ਨੰਬਰਦਾਰ ਸਾਹਿਬਾਨ ਕ੍ਰਮਵਾਰ ਗੁਰਮੇਲ ਚੰਦ ਮੱਟੂ ਡਾਇਰੈਕਟਰ ਯੂਨੀਅਨ, ਰਾਮ ਦਾਸ ਬਾਲੂ ਕੈਸ਼ੀਅਰ, ਜਗਨ ਨਾਥ ਚਾਹਲ ਪੀ.ਆਰ.ਓ ਯੂਨੀਅਨ, ਬਲਵਿੰਦਰ ਕੌਰ ਚੱਕ ਸਾਹਬੂ, ਜੀਤ ਰਾਮ ਸ਼ਾਮਪੁਰ, ਦਿਲਾਵਰ ਸਿੰਘ ਗੁਮਟਾਲੀ, ਲਹਿੰਬਰ ਸਿੰਘ ਚੀਮਾਂ, ਬੂਟਾ ਰਾਮ ਚੀਮਾਂ ਕਲਾਂ, ਦਲਜੀਤ ਸਿੰਘ ਭੱਲੋਵਾਲ, ਤੇਜੂ ਰਾਮ ਭੰਡਾਲ ਹਿੰਮਤ, ਗੁਰਦੇਵ ਸਿੰਘ ਨਾਗਰਾ, ਸਰਪੰਚ ਅਸ਼ੋਕ ਕੁਮਾਰ ਕੰਦੋਲਾ ਖੁਰਦ, ਹਰਮੇਲ ਚੰਦ ਦਾਦੂਵਾਲ, ਕਸ਼ਮੀਰ ਚੰਦ ਧਨੀ ਪਿੰਡ, ਜਸਵੰਤ ਸਿੰਘ ਜੰਡਿਆਲਾ, ਆਤਮਾ ਰਾਮ ਭੰਡਾਲ ਬੂਟਾ, ਸੁਖਦੇਵ ਸਿੰਘ ਹਰਦੋ ਸੇਖਾਂ, ਮਹਿੰਦਰ ਸਿੰਘ ਨਾਹਲ, ਤਰਸੇਮ ਸਿੰਘ ਨਾਹਲ, ਮਹਿੰਗਾ ਰਾਮ ਫ਼ਤਹਿਪੁਰ, ਰਾਮ ਗੋਪਾਲ ਲਖਨਪਾਲ, ਸੀਤਲ ਦਾਸ ਰਾਜੋਵਾਲ, ਹਰਪਾਲ ਸਿੰਘ ਪੁਆਦੜਾ, ਸੰਤੋਖ ਸਿੰਘ ਬਿਲਗਾ, ਨੰਜੂ ਰਾਮ ਕਾਦੀਆਂ, ਬੱਗੜ ਰਾਮ ਬਿਲਗਾ, ਸੁਰਿੰਦਰਪਾਲ ਬੁਰਜ ਖੇਲਾ, ਪ੍ਰੇਮ ਚੰਦ ਮੁਆਈ, ਤਰਸੇਮ ਲਾਲ ਉੱਪਲ ਖਾਲਸਾ, ਨਿਰਮਲ ਸਿੰਘ ਮੁਆਈ, ਜਰਨੈਲ ਸਿੰਘ ਗਦਰਾ, ਭਜਨ ਲਾਲ ਪਬਮਾ, ਰਕੇਸ਼ ਕਲੇਰ ਸਾਬਕਾ ਕੌਸਲਰ, ਜਗਜੀਤ ਸਿੰਘ ਬਾਸੀ, ਭੂਸ਼ਣ ਸ਼ਰਮਾ, ਦਵਿੰਦਰ ਸੰਧੂ, ਅਨਿਲ ਮੈਹਨ, ਦਿਨੇਸ਼ ਸੰਧੂ, ਰਾਜੀਵ ਮਿਸਰ, ਜਿੰਦੀ ਪਲੰਬਰ, ਸ਼੍ਰੀਮਤੀ ਸਰੋਜ, ਸੁਰਿੰਦਰ ਡੋਲ, ਰਮਾ ਸੋਖਲ, ਉਪਨੀਤ ਕੌਰ, ਦੀਪਾ ਡੋਲ, ਕਰਮਜੀਤ ਮਾਡਲ ਟਾਊਨ, ਚੀਫ਼ ਐਡੀਟਰ ਰਾਮ ਸਿੰਘ ਔਲਖ, ਸੁਖਵਿੰਦਰ ਕੌਰ ਸਾਬਕਾ ਮੀਤ ਪ੍ਰਧਾਨ, ਸੀਤਾ ਰਾਮ ਸੋਖਲ, ਆਂਚਲ ਸੰਧੂ ਸੋਖਲ, ਗੋਪਾਲ ਸ਼ਰਮਾ ਸੀਨੀਅਰ ਪੱਤਰਕਾਰ, ਹਰਜਿੰਦਰ ਛਾਬੜਾ ਸੀਨੀਅਰ ਪੱਤਰਕਾਰ ਗੁਰਪ੍ਰੀਤ ਰੰਧਾਵਾ ਚੀਫ਼ ਐਡੀਟਰ ਅਤੇ ਮਾਲਕ ਛਣਕਾਟਾ ਟੀ.ਵੀ ਨਿਊਜ਼, ਗੁਰਛਾਇਆ ਸੋਖਲ, ਗੁਰਅੰਸ਼ ਸੋਖਲ ਤੋਂ ਇਲਾਵਾ ਵੱਡੀ ਸੰਖਿਆ ਵਿੱਚ ਸ਼ਹਿਰ ਨਿਵਾਸੀ ਅਤੇ ਨੰਬਰਦਾਰ ਸਾਹਿਬਾਨ ਮੌਜੂਦ ਹੋਏ ਜਿਨ੍ਹਾਂ ਨੇ ਦੇਸ਼ ਪ੍ਰਤੀ ਆਪਣਾ ਫ਼ਰਜ਼ ਨਿਭਾਇਆ। ਜੈ ਸ਼ਿਵ ਸ਼ਕਤੀ ਸੇਵਾ ਮੰਡਲ ਵੱਲੋਂ ਖਾਣ-ਪੀਣ ਦੀ ਸੇਵਾ ਨਿਭਾਈ ਅਤੇ ਲੱਡੂ ਵੰਡੇ। ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਅਤੇ ਲਾਇਨਜ਼ ਕਲੱਬ ਨੂਰਮਹਿਲ “ਡ੍ਰੀਮ” ਵੱਲੋਂ ਖ਼ੂਬਸੂਰਤ ਸਨਮਾਨ ਚਿਨ੍ਹਾਂ ਦੀ ਸੇਵਾ ਨਿਭਾਈ ਗਈ।