ਨੰਨੀ ਜਿੰਦ

ਬਿੰਦਰ ਇਟਲੀ

(ਸਮਾਜ ਵੀਕਲੀ)

ਮੈ ਗਰੀਬ ਘਰ ਦਾ ਨੰਨਾ ਬੱਚਾ
ਪ੍ਰਾਈਮਰੀ ਸਕੂਲੇ ਮੈਂ ਹਾਂ ਪੜਦਾ
ਕਾਰਾਂ ਦੇ  ਵਿੱਚ ਮੈਂ ਨਾ ਆਇਆ
ਕਦੀ ਠੰਡ ਕਦੀ ਧੁੱਪ ਚ ਰੜਦਾ
ਮਾਸਟਰ  ਜੀ  ਨਾ ਮਾਰਿਉ ਮੈਨੂੰ
ਬੱਸ ਇੱਕ ਇਹੀ ਬੇਨਤੀ ਕਰਦਾ
ਹੱਥ  ਵਿੱਚ  ਜਦੋਂ  ਵੇਖਦਾ  ਡੰਡਾਂ
ਸਾਂਹ ਸੁੱਕ ਜਾਣ ਬੜਾ ਮੈੰ ਡਰਦਾ
ਬੈਠਣ  ਲਈ  ਬੋਰੀ  ਦਾ ਟੁੱਕੜਾ
ਉੱਧੜੇ ਕੱਪੜੇ  ਬਦਨ ਤੇ ਗਰਦਾ
ਕਿੰਝ  ਪੜਾਈ  ਕਰਾਂ  ਮੈ  ਪੂਰੀ
ਬਾਪੂ ਦਾਰੂ  ਪੀ  ਨਿੱਤ  ਲੜਦਾ
ਮਾਂ ਬਿਮਾਰ ਹੈ   ਰਹਿੰਦੀ  ਮੇਰੀ
ਲੋਕ ਕੀ ਜਾਨਣ ਦੁੱਖ ਜੋ ਜਰਦਾ
ਇੱਕ ਦਿੰਨ ਪੂਰੇ  ਪੰਜ ਜੀਆਂ ਦਾ
ਪਾਈਆ ਦੁੱਧ ਨਾਲ ਕਿੰਝ ਸਰਦਾ
ਨਾਂ ਬਿਜਲੀ ਨਾਂ ਬਲਬ ਟਿਉਬਾਂ
ਹਫਤਿਆਂ ਤੱਕ ਨਾਂ ਦੀਵਾ ਭਰਦਾ
ਚੰਨ ਤਾਰੇ  ਵੀ  ਦੁਸ਼ਮਨ ਲੱਗਦੇ
ਚੁੱਭਦਾ ਨਿੱਤ  ਸੂਰਜ ਵੀ ਚੜਦਾ
ਅੰਧਕਾਰ ਵਿੱਚ ਅਸੀਂ ਹਾ ਰਹਿੰਦੇ
ਰਿਸਤੇਦਾਰ  ਨਾਂ  ਵਿਹੜੇ ਵੜਦਾ
ਤਿੱਪ  ਤਿੱਪ  ਚੋਂਦਾ  ਕੱਚਾ ਕੋਠੜਾ
ਹੋਲੀ    ਹੋਲੀ   ਜਾਂਦਾ    ਖਰਦਾ
ਕੁਠਲੇ ਦੇ  ਵਿੱਚ  ਕੋਈ ਨਾਂ ਦਾਣਾਂ
ਰੱਬ  ਵੀ ਆਣ  ਸਾਡੇ ਤੇ  ਵਰਦਾ
ਜਿੰਦ ਤੋ  ਭਾਰੀ  ਪੰਡ  ਕਰਜੇ ਦੀ
ਬਾਂਹ ਮੇਰੀ ਇੱਥੇ ਕੋਈ ਨਾਂ ਫੜਦਾ
ਹੱਸਣ ਗੁਆਢੀ ਹਾਲਤ ਤੱਕ ਤੱਕ
ਪਰ ਮਦਦ ਲਈ ਕੋਈ ਨਾਂ ਖੜਦਾ
ਕਮਜੋਰੀ ਨੇ ਮਾਰਿਆ  ਪਲ ਪਲ
ਬੱਸ  ਜਿੰਦਾ  ਹਾਂ ਨਹੀ  ਮੈ ਮਰਦਾ
ਸਰਕਾਰਾਂ  ਕਦੀ  ਲੈਣ  ਨਾਂ ਸਾਰਾਂ
ਕਿੰਝ ਗਰੀਬ  ਦਾ ਧੀ ਪੁੱਤ ਪੜਦਾ
ਮਾਸੂਮ ਨੂੰ ਨਾ ਮਾਰੋ  ਮਾਸਟਰ ਜੀ
ਕਦਮਾਂ ਵਿੱਚ  ਹਾਂ ਮੈ ਸਿਰ ਧਰਦਾ
ਬਿੰਦਰ
ਜਾਨ ਏ ਸਾਹਿਤ ਇਟਲੀ
00393278159218
Previous articleਸੰਤ ਸੀਚੇਵਾਲ ਦੀ ਅਗਵਾਈ ਹੇਠ ਮਨਾਇਆ `ਸਿੱਖ ਵਾਤਾਵਰਨ ਦਿਵਸ`
Next articleਜਮਹੂਰੀਅਤ