ਸਰਕਾਰ ਨੂੰ ਕਿਸਾਨਾ ਨਾਲ ਇਨਸਾਫ ਕਰਨਾ ਚਾਹੀਂਦਾ – ਚੱਠਾ
ਨਕੋਦਰ(ਹਰਜਿੰਦਰ ਛਾਬੜਾ) (ਸਮਾਜ ਵੀਕਲੀ) :ਦੇਸ਼ ਦੀ ਨਾਮਵਰ ਖੇਡ ਸੰਸਥਾ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਦੀ ਅਗਵਾਈ ਵਿਚ ਅੱਜ ਫੇਰ ਇੱਕ ਗੱਡੀ ਫੀਡ, ਲੰਗਰਾ ਲਈ ਇਕ ਟਰੱਕ ਬਦਾਮ ,ਕਾਜੂ, ਟੀਮ ਪੰਜਾਬੀ ਵੱਲੋਂ ਦੁੱਧ ਦਾ ਟਰੱਕ ਅਤੇ ਹੋਰ ਸਾਮਾਨ ਮੋਰਚੇ ਲਈ ਦਿੱਲੀ ਭੇਜਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਪ੍ਰਵਾਸੀ ਭਾਰਤੀ ਖੇਡ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ ਸਿੰਘਾ ਦੇ ਘੋੜਿਆ ਲਈ ਵੀ ਖੁਰਾਕ ਦੀ ਗੱਡੀ ਭੇਜੀ ਗਈ ਹੈ। ਉਹਨਾਂ ਸਰਕਾਰ ਨੂੰ ਕਿਸਾਨਾ ਨਾਲ ਇਨਸਾਫ ਕਰਨ ਦੀ ਅਪੀਲ ਕੀਤੀ ।
ਦੇਸ਼ ਦਾ ਕਿਸਾਨ ਜੋ ਅੰਨਦਾਤਾ ਦੇ ਤੌਰ ਤੇ ਸਾਰੇ ਲੋਕਾਂ ਲਈ ਅਨਾਜ ਪੈਦਾ ਕਰਦਾ ਹੈ ਅੱਜ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੜਕਾਂ ਤੇ ਰੁਲ ਰਿਹਾ ਹੈ। ਸਰਕਾਰ ਨੂੰ ਜਲਦੀ ਇਹਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸਰਕਾਰ ਨੂੰ ਕਿਸਾਨਾ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੱਜ ਦੀ ਸੇਵਾ ਵਿਚ ਇੰਗਲੈਂਡ ਤੋਂ ਲੈਸਟਰ ਕਬੱਡੀ ਕਲੱਬ, ਰੇਡਿੰਗ ਐਂਡ ਡਾਰਨੀ ਕਬੱਡੀ ਕਲੱਬ, ਸਿੱਖ ਟੈਂਪਲ ਯੂਨਾਈਟਿਡ ਕਬੱਡੀ ਕਲੱਬ ਵੁਲਵਰਹੈਪਟਨ,ਸਿੱਖ ਟੈਂਪਲ ਕਬੱਡੀ ਕਲੱਬ ਬਰਮਿੰਘਮ, ਪੰਜਾਬ ਯੂਨਾਈਟਿਡ ਕਬੱਡੀ ਕਲੱਬ ਵੁਲਵਰਹੈਪਟਨ, ਫੂਰਟਲ ਸੀ ਈ ਓ ਅਤੇ ਪਿਨਵਿਕ ਕੰਪਨੀ ਅਸਟ੍ਰੇਲੀਆ ਤੋਂ ਸਰਬਜੋਤ ਸਿੰਘ ਢਿੱਲੋਂ, ਰੁਪਿੰਦਰ ਸਿੰਘ ਬਰਾੜ, ਗੁਰਜੀਤ ਸਿੰਘ ਆਟਕਰ ਕੈਨੇਡਾ, ਟੀਮ ਪੰਜਾਬੀ ਮੀਡੀਆ ਕੈਨੇਡਾ ਤੋਂ ਲੱਕੀ ਕੁਰਾਲੀ, ਗੋਲਡੀ ਢਿੱਲੋਂ ਦਾ ਮੁੱਖ ਯੋਗਦਾਨ ਹੈ।
ਇਸ ਮੌਕੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਬਿੱਟੂ ਨੇ ਦੱਸਿਆ ਕਿ ਕਬੱਡੀ ਵਾਲੇ ਮੈਚ ਕਰਾਉਣ ਤੋਂ ਥੋੜਾ ਸਕੋਚ ਕਰਨ।ਜਦੋਂ ਇਹ ਮਸਲਾ ਹੱਲ ਹੋ ਗਿਆ ਤਾਂ ਫੇਰ ਕਬੱਡੀ ਕੱਪ ਵੀ ਸ਼ੁਰੂ ਹੋ ਜਾਣਗੇ। ਉਹਨਾਂ ਦੱਸਿਆ ਕਿ ਸੰਸਥਾ ਵਲੋਂ ਹੋਰ ਵੀ ਲੋੜੀਂਦੀ ਮਾਤਰਾ ਵਿੱਚ ਸਾਮਾਨ ਭੇਜਿਆ ਜਾ ਰਿਹਾ ਹੈ। ਉਹਨਾਂ ਉਮੀਦ ਜਿਤਾਈ ਕਿ ਸਰਕਾਰ ਇਸ ਮਾਮਲੇ ਨੂੰ ਜਲਦੀ ਹੱਲ ਕਰੇਗੀ। ਇਸ ਮੌਕੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਖਜ਼ਾਨਚੀ ਜੱਸਵੀਰ ਸਿੰਘ ਧਨੋਆ, ਕਾਲਾ ਕੁਲਥਮ, ਹੈਪੀ ਲਿੱਤਰਾਂ, ਸ਼ਿੰਦਾ ਸੂਜਾਪੁਰ, ਕੋਚ ਦਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ, ਗੁਰਮੇਲ ਸਿੰਘ ਦਿੜਬਾ, ਲਾਲੀ ਸੁਰਖਪੁਰ, ਪੱਪੀ ਫੁੱਲਾਂਵਾਲ, ਕੋਚ ਕਾਕਾ ਸੇਖਦੌਲਤ ,ਖੇਡ ਪੱਤਰਕਾਰ ਪਰਮਜੀਤ ਬਾਗੜੀਆ, ਪਰਮਜੀਤ ਸਿੰਘ ਚੱਠਾ, ਹਾਕਮ ਸਿੰਘ, ਮੁਕੇਸ਼ ਕੁਮਾਰ ਆੜਤੀਆ ਨਕੋਦਰ, ਲਖਬੀਰ ਸਿੰਘ ਲਿੱਤਰਾਂ , ਕੁਮੈਂਟੇਟਰ ਸੱਤਪਾਲ ਸਿੰਘ ਖਡਿਆਲ , ਜਸਨ ਮਹਿਲਾ, ਨਿੰਮਾ ਸੇਖਾ, ਸੀਰਾ ਟਿੰਬਰਵਾਲ ਗੀਤਕਾਰ,ਬਲਦੇਵ ਸਿੰਘ, ਆਦਿ ਹਾਜ਼ਰ ਸਨ। ।