ਫਾਦਰ ਇਜ਼ ਗੌਡ ਗੀਤ ਰਿਲੀਜ਼
ਅੰਮ੍ਰਿਤਸਰ (ਪੰਜਾਬ) , ਸਮਾਜ ਵੀਕਲੀ (ਕੌੜਾ)- ਗੋਲਡਨ ਵਿਰਸਾ ਯੂ ਕੇ ਵੱਲੋਂ ਵਿਦੇਸ਼ਾਂ ਵਿੱਚ ਰਹਿ ਰਹੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਆਪਣੇ ਇਤਿਹਾਸ ਨਾਲ ਜੋੜਨ ਹਮੇਸ਼ਾਂ ਹੀ ਯਤਨਸ਼ੀਲ ਰਹਿੰਦੀ ਹੈ। ਇਸੇ ਹੀ ਯਤਨਾਂ ਤਹਿਤ ਫਾਦਰ ਇਜ਼ ਗੌਡ ਗੀਤ ਨੂੰ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਰਿਲੀਜ਼ ਕੀਤਾ ਗਿਆ। ਕਾਸ਼ੀ ਰਾਮ ਚੰਨ ਦੇ ਗਾਇਆ ਗੀਤ ਪ੍ਰਸਿੱਧ ਕਮੇਡੀਅਨ ਸੁਰਿੰਦਰ ਫਰਿਸ਼ਤਾ ਉਰਫ ਘੁੱਲੇਸ਼ਾਹ ,ਪ੍ਰਸਿੱਧ ਨਿਊਜ਼ ਐਂਕਰ ਅਰਵਿੰਦਰ ਭੱਟੀ, ਐੱਸ ਐੱਸ ਰਿਕਾਰਡ ਦੇ ਮਾਲਕ ਸੁਆਮੀ ਤੇ ਕਾਸ਼ੀ ਰਾਮ ਚੰਨ ਤੇ ਬਿੱਕਰ ਤਿੰਮੋਵਾਲ ਵੱਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ ।
ਗੀਤ ਰਿਲੀਜ਼ ਕਰਨ ਉਪਰੰਤ ਸੁਰਿੰਦਰ ਫਰਿਸ਼ਤਾ ਉਰਫ (ਘੁੱਲੇਸ਼ਾਹ) ਨੇ ਕਿਹਾ ਕਿ ਗੋਲਡਨ ਵਿਰਸਾ ਯੂ ਕੇ ਜਿਥੇ ਵਿਦੇਸ਼ਾਂ ਵਿਚ ਰਹਿ ਰਹੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਹਮੇਸ਼ਾਂ ਗੀਤ ਸੱਭਿਆਚਾਰਕ ਪ੍ਰੋਗਰਾਮ ਤੇ ਹੋਰ ਕਈ ਤਰ੍ਹਾਂ ਦੇ ਉਸਾਰੂ ਸਮਾਰੋਹ ਉਲੀਕਦਾ ਹੈ। ਉਹ ਇਕ ਸ਼ਲਾਘਾਯੋਗ ਕਦਮ ਹੈ। ਇਹੋ ਜਿਹੇ ਕਾਰਜ ਹਮੇਸ਼ਾਂ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਕਿ ਵਿਦੇਸ਼ਾਂ ਵਿੱਚ ਰਹਿ ਰਹੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨੂੰ ਨਾਲੋਂ ਨਾਲ ਟੁੱਟ ਸਕੇ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly