140 ਬੈਚ ਅਧੀਨ ਐੱਨ ਡੀ ਏ ਪ੍ਰੀਖਿਆ ਕੀਤੀ ਪਾਸ
ਕਪੂਰਥਲਾ , ਸਮਾਜ ਵੀਕਲੀ (ਕੌੜਾ)- ਪਿੰਡ ਮਾਧੋਪੁਰ ਜੱਲੋਵਾਲ ਦੇ ਹੋਣਹਾਰ ਨੌਜਵਾਨ ਪ੍ਰੀਤਮ ਸਿੰਘ ਨੇ ਪੁਣੇ ਸਥਿਤ ਐੱਨਡੀਏ ਚੋਂ ਤਿੰਨ ਸਾਲ ਦੀ ਸਿਖਲਾਈ ਪੂਰੀ ਕਰਕੇ ਆਪਣੇ ਪਰਿਵਾਰ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ ।ਉਸ ਨੇ ਅੱਜ 140 ਬੈਚ ਅਧੀਨ ਐੱਨ ਡੀ ਏ ਪਾਸ ਆਊਟ ਕੀਤੀ । ਪ੍ਰੀਤਮ ਸਿੰਘ ਨੇ ਐੱਨ ਡੀ ਏ ਚ ਸਿਖਲਾਈ ਪ੍ਰਾਪਤ ਕਰਕੇ ਆਪਣੀ ਮਾਤਾ ਸਵਰਗੀ ਰਾਜਵਿੰਦਰ ਕੌਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਕਿਉਂਕਿ ਐੱਨ ਡੀ ਏ ਦੀ ਦਾਖਲਾ ਪ੍ਰੀਖਿਆ ਤਾਂ ਹਫ਼ਤਾ ਪਹਿਲਾਂ ਹੀ ਉਸ ਦੀ ਮਾਤਾ ਦਾ ਅਚਾਨਕ ਦਿਹਾਂਤ ਹੋ ਗਿਆ ਸੀ ਤੇ ਉਸਦੀ ਮਾਤਾ ਦੀ ਇੱਛਾ ਸੀ ਕਿ ਉਹ ਫ਼ੌਜ ਵਿੱਚ ਉੱਚ ਅਧਿਕਾਰੀ ਬਣੇ ਆਪਣੀ ਸਖ਼ਤ ਮਿਹਨਤ ਤੇ ਲਗਨ ਨਾਲ ਪ੍ਰੀਤਮ ਸਿੰਘ ਪਹਿਲੀ ਕੋਸ਼ਿਸ਼ ਵਿੱਚ ਹੀ ਐੱਨਡੀਏ ਚ ਸਿਲੈਕਟ ਹੋ ਗਿਆ ਸੀ ।
ਉਸ ਦੇ ਪਿਤਾ ਹਰਜਿੰਦਰ ਸਿੰਘ ਵੀ ਫ਼ੌਜ ਚੋਂ ਸੇਵਾਮੁਕਤ ਹੋਏ ਹਨ। ਇਸ ਲਈ ਉਸ ਦੀ ਸ਼ੁਰੂ ਤੋਂ ਹੀ ਸੈਨਾ ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦੀ ਲਗਨ ਸੀ । ਉਸ ਨੇ ਮੈਟ੍ਰਿਕ ਆਰਮੀ ਪਬਲਿਕ ਸਕੂਲ ਜਲੰਧਰ ਅਤੇ ਬਾਰ੍ਹਵੀਂ ਨਾਨ ਮੈਡੀਕਲ ਨਿਸ਼ਾਨੇ ਸਿੱਖੀ ਸ੍ਰੀ ਖਡੂਰ ਸਾਹਿਬ ਤੋਂ ਪਾਸ ਕੀਤੀ ਪ੍ਰੀਤਮ ਸਿੰਘ ਦੀ ਇਸ ਕਾਮਯਾਬੀ ਤੇ ਕੁਲਵੰਤ ਸਿੰਘ ਐੱਸ ਐੱਚ ਓ ਚਾਚਾ , ਦਰਸ਼ਨ ਸਿੰਘ ਚਾਚਾ ਅਮਰੀਕ ਸਿੰਘ ਚਾਹਲ ਅਮਰੀਕਾ,ਪ੍ਰਿੰ. ਨਿਸ਼ਾ ਅਮਰ ,ਹਰਦੇਵ ਸਿੰਘ ਖਾਨੋਵਾਲ ,ਲਹਿੰਬਰ ਸਿੰਘ ਆਦਿ ਨੇ ਵਧਾਈਆਂ ਦਿਤੀਆਂ।ਪ੍ਰੀਤਮ ਸਿੰਘ ਦੀ ਇਸ ਪ੍ਰਾਪਤੀ ਤੇ ਪੂਰੇ ਇਲਾਕੇ ਵੱਲੋਂ ਸਵਰਗੀ ਮੋਹਣ ਸਿੰਘ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly