ਵਾਸ਼ਿੰਗਟਨ (ਸਮਾਜ ਵੀਕਲੀ):ਵ੍ਹਾਈਟ ਹਾਊਸ ਦੇ ਪ੍ਰਬੰਧਨ ਅਤੇ ਬਜਟ ਦਫ਼ਤਰੀ ਦੇ ਡਾਇਰੈਕਟਰ ਵਜੋਂ ਭਾਰਤੀ-ਅਮਰੀਕੀ ਨੀਰਾ ਟੰਡਨ ਦੀ ਨਿਯੁਕਤੀ ਦੀ ਪੁਸ਼ਟੀ ’ਤੇ ਸੈਨੇਟ ਵਿਚ ਸੰਕਟ ਵੱਧ ਰਿਹਾ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਨੀਰਾ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਹੈ। ਇਸ ਦੀ ਪੁਸ਼ਟੀ ਸੈਨੇਟ ਵੱਲੋਂ ਕੀਤੀ ਜਾਣੀ ਹੈ। ਰਿਪਬਲਿਕਨ ਸੈਨੇਟਰ ਸੁਜ਼ਨ ਕੌਲਿਨਜ਼ ਅਤੇ ਮਿੱਟ ਰੋਮਨੀ ਨੇ ਨਿਯੁਕਤੀ ਵਿਰੁੱਧ ਵੋਟ ਪਾਉਣ ਦਾ ਐਲਾਨ ਕੀਤਾ। ਵੈਸਟ ਵਰਜੀਨੀਆ ਦੇ ਸੈਨੇਟਰ ਜੋਅ ਮੰਚਿਨ ਨੇ ਸ਼ੁੱਕਰਵਾਰ ਨੂੰ ਟੰਡਨ ਦੇ ਨਾਮ ਦੀ ਪੁਸ਼ਟੀ ਕਰਨ ਦਾ ਵਿਰੋਧ ਕੀਤਾ ਅਤੇ ਅਜਿਹਾ ਕਰਨ ਵਾਲੇ ਪਹਿਲੇ ਡੈਮੋਕ੍ਰੇਟਿਕ ਸੰਸਦ ਮੈਂਬਰ ਹਨ। ਜੇ ਟੰਡਨ ਦੇ ਨਾਮ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਉਹ ਇਸ ਏਜੰਸੀ ਦੀ ਅਗਵਾਈ ਕਰਨ ਵਾਲੀ ਪਹਿਲੀ ਸ਼ਿਆਹਫਾਮ ਔਰਤ ਹੋਵੇਗੀ।
HOME ਨੀਰਾ ਟੰਡਨ ਦੀ ਨਿਯੁਕਤੀ ’ਤੇ ਛਾਏ ਸੰਕਟ ਦੇ ਬੱਦਲ, ਪ੍ਰਮੁੱਖ ਸੈਨੇਟਰਾਂ ਨੇ...