ਨੀਰਵ ਜ਼ਮਾਨਤ ਲਈ 8 ਮਈ ਨੂੰ ਇਕ ਹੋਰ ਅਰਜ਼ੀ ਦਾਖ਼ਲ ਕਰੇਗਾ

ਪੀਐੱਨਬੀ ਨਾਲ ਧੋਖਾਧੜੀ ਦੇ ਮਾਮਲੇ ਦਾ ਸਾਹਮਣਾ ਕਰ ਰਿਹਾ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ 8 ਮਈ ਨੂੰ ਯੂਕੇ ਦੀ ਅਦਾਲਤ ਵਿਚ ਇਕ ਹੋਰ ਜ਼ਮਾਨਤ ਅਰਜ਼ੀ ਦਾਖ਼ਲ ਕਰੇਗਾ। 19 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਮੋਦੀ (48) ਇਸ ਵੇਲੇ ਦੱਖਣ-ਪੱਛਮੀ ਲੰਡਨ ਦੀ ਵੈਂਡਸਵਰਥ ਜੇਲ੍ਹ ਵਿਚ ਹੈ। ਉਸ ਦੀਆਂ ਪਹਿਲੀਆਂ ਦੋ ਜ਼ਮਾਨਤ ਅਰਜ਼ੀਆਂ ਰੱਦ ਹੋ ਚੁੱਕੀਆਂ ਹਨ। ਤੀਜੀ ਅਰਜ਼ੀ ਨਾਲ ਉਹ 8 ਮਈ ਨੂੰ ਵੈਸਟਮਿੰਸਟਰ ਅਦਾਲਤ ਵਿਚ ਪੇਸ਼ ਹੋਵੇਗਾ। ਕੇਸ ਦੀ ਇਸ ਤੋਂ ਪਹਿਲਾਂ ਸੁਣਵਾਈ 26 ਅਪਰੈਲ ਨੂੰ ਹੋਈ ਸੀ ਤੇ ਮੋਦੀ ਵੀਡੀਓ ਲਿੰਕ ਰਾਹੀਂ ਪੇਸ਼ ਹੋਇਆ ਸੀ। ਅਦਾਲਤ ਨੇ ਉਸ ਦੀ 24 ਮਈ ਤੱਕ ਹਿਰਾਸਤ ਦਿੱਤੀ ਹੋਈ ਹੈ। ਨੀਰਵ ਕਿਸੇ ‘ਨਵੇਂ ਸਬੂਤ’ ਦੇ ਹਵਾਲੇ ਨਾਲ ਅਦਾਲਤ ਕੋਲੋਂ ਜ਼ਮਾਨਤ ਦੇਣ ਦੀ ਮੰਗ ਕਰੇਗਾ।

Previous articleਡੇਰਾ ਪੈਰੋਕਾਰਾਂ ਵੱਲੋਂ ਜਵਾਹਰਕੇ ’ਤੇ ਹਮਲਾ
Next articleਭਾਜਪਾ ਉਮੀਦਵਾਰ ਹਰਦੀਪ ਪੁਰੀ ਨੂੰ ਨੋਟਿਸ