ਬੱਚਿਆਂ ਦੇ ਮਾਪਿਆਂ ਨੇ ਸਕੂਲ ਖਿਲਾਫ ਜਮ ਕੇ ਕੀਤੀ ਨਾਅਰੇਬਾਜੀ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਦੇਸ਼ ਭਰ ਵਿਚ ਇਕ ਸਾਲ ਤੋਂ ਕਰੋਨਾ ਮਾਹਮਰੀ ਕਰਨ ਸਭ ਦੇ ਕੰਮ ਕਾਜ ਠੱਪ ਹੋ ਚੁੱਕੇ ਹਨ ਅਤੇ ਸਕੂਲ ਦੇ ਬੱਚੇ ਵੀ ਇਕ ਸਾਲ ਤੋਂ ਸਕੂਲ ਨਹੀਂ ਗਏ ਅਤੇ ਓਨ ਲਾਈਨ ਕਲਾਸਾਂ ਲਗਾ ਰਹੇ ਹਨ ਅਤੇ ਬੱਚਿਆਂ ਦੇ ਮਾਪੇ ਸਕੂਲ ਦੀਆਂ ਫੀਸਾਂ ਘਰ ਬੈਠੇ ਬੱਚਿਆਂ ਦੀਆਂ ਭਰ ਰਹੇ ਹਨ ਅਤੇ ਹਨ ਸਕੂਲ ਖੁਲਣ ਤੇ ਸਕੂਲ ਦੇ ਪ੍ਰਬੰਧਕ ਬੱਚਿਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਕਿ ਬੱਚੇ ਆਪਣੀਆਂ ਟਿਊਸ਼ਨ ਫੀਸਾਂ ਦੇ ਨਾਲ ਨਾਲ ਬਿਲਡਿੰਗ ਫੰਡ ਵੀ ਦੇਣ ਅਤੇ ਸਕੂਲ ਦੇ ਕੁਝ ਬੱਚਿਆਂ ਨੂੰ ਪੂਰਾ ਦਿਨ ਸਕੂਲ ਵਿਚ ਧੁੱਪੇ ਖੜਾ ਕਰ ਕੇ ਰੱਖਿਆ।
ਜਿਸ ਕਰਨ ਬੱਚੇ ਬਿਮਾਰ ਵੀ ਹੋ ਗਏ । ਇਸੇ ਤਰਾਂ ਅੱਜ ਗੁਰੂ ਅਮਰਦਾਸ ਸਕੂਲ ਦੇ ਬੱਚਿਆਂ ਦੇ ਮਾਪੇ ਸਕੂਲ ਦੇ ਵਿਚ ਆ ਕੇ ਸਕੂਲ ਖ਼ਿਲਾਫ਼ ਰੋਸ ਮੁਜਾਹਰਾ ਕੀਤਾ ਅਤੇ – ਵੀਰ ਸਿੰਘ ਨੇ ਕਿਹਾ ਕਿ ਸਾਡੇ ਬੱਚੇ ਕਰੋਨਾ ਮਹਾਮਾਰੀ ਤੋਂ ਬਾਆਦ ਦੋ ਮਹੀਨੇ ਤੋਂ ਸਕੂਲ ਬੱਚੇ ਆ ਰਹੇ ਹਨ ਅਤੇ ਬੱਚਿਆਂ ਨੂੰ ਹਰ ਰੋਜ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਬੱਚਿਆਂ ਨੂੰ ਸਕੂਲ ਵੱਲੋ ਧਮਕੀਆਂ ਵੀ ਦੀਆਂ ਜਾਂਦੀਆਂ ਹਨ ਕੀ ਅਗਰ ਬੱਚਿਆਂ ਨੇ ਟਿਊਸ਼ਨ ਫੀਸਾਂ ਦੇ ਨਾਲ ਨਾਲ ਬਿਲਡਿੰਗ ਫੰਡ ਨਾ ਦਿਤਾ ਤਾ ਬੱਚਿਆਂ ਨੂੰ ਪੇਪਰਾਂ ਵਿਚ ਨਹੀਂ ਬੈਠਣ ਦਿਤਾ ਜਾਵੇਗਾ। ਇੱਸ ਮੌਕੇ ਤੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਖਿਲਾਫ ਜਮ ਕੇ ਨਾਹਰੇਬਾਜੀ ਕੀਤੀ ਅਤੇ ਉਹਨਾਂ ਕਿਹਾ ਕੇ ਸਕੂਲ ਵੱਲੋ ਅੱਗੇ ਤੋਂ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਤਾ ਸਕੂਲ ਮੋਹਰੇ ਬੈਠ ਕੇ ਧਰਨਾ ਦਿਤਾ ਜਾਵੇਗਾ ਇੱਸ ਮੌਕੇ ਤੇ ਸੁਖਪਾਲ ਸਿੰਘ, ਮਨਜੀਤ ਸਿੰਘ ,ਮਨਦੀਪ ਸਿੰਘ ,ਕੁਲਜੀਤ ਸਿੰਘ, ਭਜਨ ਸਿੰਘ ,ਬਲਵਿੰਦਰ ਸਿੰਘ, ਸ਼ਿੰਗਾਰਾ ਸਿੰਘ ,ਵੀਰ ਸਿੰਘ ਆਦਿ ਬੱਚਿਆਂ ਦੇ ਮਾਪੇ ਹਾਜ਼ਰ ਸਨ