(ਸਮਾਜ ਵੀਕਲੀ)
ਆਨ, ਬਾਨ ਤੇ ਸ਼ਾਨ ਸਿੱਖ ਫਲਸਫ਼ੇ ਦੀ,
ਗੁਰੂ ਘਰਾਂ ਦੇ ਬਾਹਰ ਨਿਸ਼ਾਨ ਸਾਹਿਬ।
ਡਾਹਢੀ ਭੁੱਖ ਤੇ ਹੋਵੇ ਨਾ ਕੋਲ਼ ਪੈਸਾ,
ਲੱਗੇ ਢਿੱਡ ਨੂੰ ਆਹਰ ਨਿਸ਼ਾਨ ਸਾਹਿਬ।
ਵਿੱਚ ਵੇਲ਼ੇ ਕੁਵੇਲ਼ੇ ਅਣਜਾਣ ਥਾਈਂ,
ਬਣ ਜਾਂਦਾ ਏ ਠਾਹਰ ਨਿਸ਼ਾਨ ਸਾਹਿਬ।
ਘੜਾਮੇਂ ਵਾਲ਼ਿਆ ਚਿੰਤਾ ਤੋਂ ਰਹਿਤ ਕਰਦਾ,
ਹੋਵੇ ਜਿੱਥੇ ਵੀ ਜਾਹਰ ਨਿਸ਼ਾਨ ਸਾਹਿਬ।
ਗੱਲ ਚਿੰਤਾ ਦੀ ਪਰ ਜਦ ਵਰਤਦੇ ਨੇ,
ਰਾਜਨੀਤੀ ਦੇ ਮਾਹਰ ਨਿਸ਼ਾਨ ਸਾਹਿਬ।
ਰੋਮੀ ਘੜਾਮੇਂ ਵਾਲ਼ਾ।
98552-81105