ਨਿਸ਼ਾਨ ਉੁਚੇ ਵਾਲਾ ‘ਭਗਤ ਸਿੰਘ’ ਟਰੈਕ ਨਾਲ ਹੋਇਆ ਰੂ-ਬ-ਰੂ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਗਾਇਕ ਨਿਸ਼ਾਨ ਉਚੇ ਵਾਲਾ ਆਪਣਾ ਨਵਾਂ ਟਰੈਕ ‘ਭਗਤ ਸਿੰਘ’ ਲੈ ਕੇ ਸਰੋਤਿਆਂ ਦੀ ਕਚਿਹਰੀ ਵਿਚ ਹਾਜ਼ਰ ਹੋਇਆ ਹੈ। ਸ. ਬਲਵੀਰ ਸਿੰਘ ਕੈਨੇਡਾ ਦੀ ਪੇਸ਼ਕਸ਼ ਇਸ ਟਰੈਕ ਦੇ ਪ੍ਰੋਡਿਊਸਰ ਰਸ਼ਮੀਤ ਸਿੰਘ ਸ਼ਾਹੀ ਹਨ। ਇਸ ਦਾ ਸ਼ਾਨਦਾਰ ਸੰਗੀਤ ਹਰੀ ਅੰਮ੍ਰਿਤ ਵਲੋਂ ਦਿੱਤਾ ਗਿਆ ਹੈ। ਜਦਕਿ ਇਸ ਟਰੈਕ ਨੂੰ ਕਲਮਬੱਧ ਦਵਿੰਦਰ ਸਿੰਘ ਜੱਸਲ ਨੇ ਕੀਤਾ ਹੈ। ਸ਼ਾਹੀ ਇੰਟਰਟੇਨਰ ਦੀ ਇਹ ਪੇਸ਼ਕਸ਼ ਸਰੋਤਿਆਂ ਦੇ ਦਿਲਾਂ ਤੇ ਆਪਣੀ ਵਿਲੱਖਣ ਸ਼ਾਪ ਛੱਡੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਟਰੈਕ ਗਾਇਕ ਨਿਸ਼ਾਨ ਉੁਚੇ ਵਾਲਾ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ। ਉਸ ਦੀ ਇਹ ਪੇਸ਼ਕਸ਼ ਉਸ ਦੇ ਗਾਇਕੀ ਸਫਰ ਨੂੰ ਜਰੂਰ ਕਾਮਯਾਬ ਕਰੇਗੀ।

Previous articleਧਾਰੀਵਾਲ ਵਿਖੇ ਨੈਸ਼ਨਲ ਵੋਟਰ ਅਤੇ ਕੌਮੀ ਬਾਲੜੀ ਦਿਵਸ ਮਨਾਇਆ
Next articleਧਾਰੀਵਾਲ ਵਿਖੇ ਨੈਸ਼ਨਲ ਵੋਟਰ ਅਤੇ ਕੌਮੀ ਬਾਲੜੀ ਦਿਵਸ ਮਨਾਇਆ