ਨਿਸ਼ਾਨੇਬਾਜ਼ੀ ਵਿਸ਼ਵ ਕੱਪ: ਚੰਦੇਲਾ ਨੇ ਰਿਕਾਰਡ ਕਾਇਮ ਕਰਕੇ ਸੋਨ ਤਗ਼ਮਾ ਜਿੱਤਿਆ

ਭਾਰਤ ਦੀ ਅਪੂਰਵੀ ਚੰਦੇਲਾ ਨੇ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਦੇ ਮਹਿਲਾਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਵਿਸ਼ਵ ਰਿਕਾਰਡ ਦੇ ਨਾਲ ਸੋਨ ਤਗ਼ਮਾ ਆਪਣੇ ਨਾਂਅ ਕਰ ਲਿਆ ਹੈ। ਚੰਦੇਲਾ ਨੇ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਦੇ ਵਿੱਚ ਪਹਿਲੇ ਦਿਨ 252.9 ਅੰਕਾਂ ਦੇ ਸ਼ਾਨਦਾਰ ਸਕੋਰ ਦੇ ਨਾਲ ਪਹਿਲਾ ਸਥਾਲ ਹਾਸਲ ਕੀਤਾ। ਉਸ ਨੇ ਲਗਾਤਾਰ ਬਿਹਤਰ ਸਕੋਰ ਦੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਿਸੇ ਵੀ ਕੋਸ਼ਿਸ਼ ਵਿੱਚ ਆਪਣਾ ਸਕੋਰ ਦਸ ਤੋਂ ਥੱਲੇ ਨਹੀਂ ਜਾਣ ਦਿੱਤਾ। ਚੀਨ ਦੀ ਰੁਓਝੂ ਝਾਓ ਨੇ 251.8 ਦੇ ਸਕੋਰ ਨਾਲ ਚਾਂਦੀ ਦਾ ਅਤੇ ਚੀਨ ਦੀ ਹੀਜੂ ਹੋਂਗ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ।
ਅਪੂਰਵੀ ਅੱਠ ਨਿਸ਼ਾਨੇਬਾਜ਼ਾਂ ਦੇ ਫਾਇਨਲ ਵਿੱਚ ਚਾਂਦੀ ਦਾ ਤਗਮਾ ਜੇਤੂ ਤੋਂ 1.1 ਅੰਕ ਅੱਗੇ ਰਹੀ। ਇਸ ਤੋਂ ਉਸਦੇ ਦਬਦਬੇ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਪਿਛਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕਰਨ ਵਾਲੀ ਅਪੂਰਵੀ ਕੁਅਲੀਫਿਕੇਸ਼ਨ ਵਿੱਚ629.3 ਅੰਕਾਂ ਦੇ ਨਾਲ ਚੌਥੇ ਸਥਾਨ ਉੱਤੇ ਸੀ। ਦੋ ਹੋਰ ਭਾਰਤੀ ਨਿਸ਼ਾਨੇਬਾਜ਼ ਵੀ ਮੁਕਾਬਲੇ ਵਿੱਚ ਸਨ।
ਝਾਓ ਕੁਆਲੀਫਿਕੇਸ਼ਨ ਵਿੱਚ 629.3 ਅੰਕ ਲੈ ਕੇ ਸਿਖਰ ਉੱਤੇ ਰਹੀ ਸੀ। ਇਹ ਅਪੂਰਵੀ ਦਾ ਵਿਸ਼ਵ ਕੱਪ ਵਿੱਚ ਤੀਜਾ ਵਿਅਕਤੀਗਤ ਤਗ਼ਮਾ ਹੈ। ਅਪੂਰਵੀ ਨੇ 2018 ਏਸ਼ਿਆਈ ਖੇਡਾਂ ਵਿੱਚ ਰਵੀ ਕੁਮਾਰ ਦੇ ਨਾਲ ਮਿਲ ਕੇ ਤੀਜਾ ਸਥਾਨ ਹਾਸਲ ਕੀਤਾ ਸੀ। ਪਰ ਅਪੂਰਵੀ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਸੀ ਦਰਸ਼ਕਾਂ ਨੇ ਵੀ ਤਾੜੀਆਂ ਮਾਰ ਮਾਰ ਕੇ ਉਸ ਦਾ ਹੌਸਲਾ ਵਧਾਇਆ। ਮੇਹੁਲੀ ਘੋਸ਼ ਭਾਰਤੀ ਟੀਮ ਦਾ ਹਿੱਸਾ ਨਹੀ ਸੀ। ਉਹ ਐਮਕਿਊਐੱਸ ਵਰਗ ਵਿੱਚ ਨਿਸ਼ਾਨੇਬਾਜ਼ੀ ਕਰ ਰਹੀ ਸੀ। ਉਸਨੇ 631 ਅੰਕਾਂ ਦਾ ਸਕੋਰ ਬਣਾਇਆ,ਜੋ ਇਸ ਵਰਗ ਵਿੱਚ ਕਿਸੇ ਵੀ ਨਿਸ਼ਾਨੇਬਾਜ਼ ਦਾ ਸਭ ਤੋਂ ਵੱਡਾ ਸਕੋਰ ਹੈ।

Previous articleਵਾਦੀ ’ਚ ਜਮਾਤ ਆਗੂਆਂ ਸਣੇ 150 ਗਿ੍ਫ਼ਤਾਰ
Next articleਮਨੋਹਰ ਪਰੀਕਰ ਮੁੜ ਹਸਪਤਾਲ ਦਾਖ਼ਲ