ਕਪੂਰਥਲਾ ਦੇ 50 ਵਾਰਡਾਂ ਲਈ 169 ਅਤੇ ਸੁਲਤਾਨਪੁਰ ਲੋਧੀ ਦੇ 13 ਵਾਰਡਾਂ ਲਈ 18 ਨਾਮਜਦਗੀ ਪੱਤਰ ਦਾਖਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਪੂਰਥਲਾ ਨਗਰ ਨਿਗਮ ਤੇ ਸੁਲਤਾਨਪੁਰ ਲੋਧੀ ਨਗਰ ਕੌਂਸਲ ਦੀਆਂ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਅੱਜ ਦੂਜੇ ਦਿਨ 164 ਨਾਮਜਦਗੀਆਂ ਹੋਈਆ ਜਿਸ ਨਾਲ ਹੁਣ ਤੱਕ 187 ਨਾਮਜਦਗੀ ਪੱਤਰ ਦਾਖਲ ਹੋ ਗਏ ਹਨ।ਕਪੂਰਥਲਾ ਨਗਰ ਨਿਗਮ ਚੋਣਾਂ ਲਈ ਕੁੱਲ 50 ਵਾਰਡਾਂ ਲਈ ਬੀਤੇ ਕੱਲ੍ਹ 23 ਨਾਮਜਦਗੀ ਪੱਤਰ ਦਾਖਲ ਹੋਏ ਸਨ ਜਦਕਿ ਅੱਜ ਕੁੱਲ 146 ਨਾਮਜਦਗੀ ਪੱਤਰ ਦਾਖਲ ਹੋਏ ਹਨ, ਜਿਸ ਨਾਲ ਕਪੂਰਥਲਾ ਨਗਰ ਨਿਗਮ ਚੋਣਾਂ ਲਈ 169 ਨਾਮਜਦਗੀ ਪੱਤਰ ਦਾਖਲ ਹੋਏ ਹਨ।
ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਦੀ ਨਗਰ ਕੌਂਸਲ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਮੰਗਲਵਾਰ ਨੂੰ ਤੀਸਰੇ ਦਿਨ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ । ਜਿਨ੍ਹਾਂ ਵਿੱਚ ਸੁਲਤਾਨਪੁਰ ਲੋਧੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ 4 ਉਮੀਦਵਾਰਾਂ ਆਮ ਆਦਮੀ ਪਾਰਟੀ ਦੇ 9 ਉਮੀਦਵਾਰਾਂ ਅਤੇ ਪੰਜ ਆਜ਼ਾਦ ਉਮੀਦਵਾਰਾਂ ਸਣੇ ਕੁਲ 18 ਉਮੀਦਵਾਰਾਂ ਨੇ ਰੇਟਰਨਿਗ ਅਫਸਰ ਜਸਬੀਰ ਸਿੰਘ ਖਿੰਡਾ ਕੋਲ ਆਪਣੇ ਆਪਣੇ ਨਾਮਜਦਗੀ ਪੱਤਰ ਦਾਖ਼ਲ ਕਰਵਾਏ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰੇਟਰਨਿਗ ਅਫਸਰ ਜਸਬੀਰ ਸਿੰਘ ਖਿੰਡਾ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋ ਵਾਰਡ ਨੰਬਰ 4 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮਦੀਵਾਰ ਮਨਜੀਤ ਸਿੰਘ, ਵਾਰਡ ਨੰਬਰ 5 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸਿਮਰਨ ਕੌਰ, ਵਾਰਡ ਨੰਬਰ 7 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕਿਰਨ ਕੁਮਾਰੀ ਅਤੇ ਵਾਰਡ ਨੰਬਰ 9 ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਬਬੀਤਾ ਧੀਰ ਨੇ ਆਪਣੇ ਆਪਣੇ ਨਾਮਜਦਗੀ ਪੱਤਰ ਦਾਖ਼ਲ ਕਰਵਾਏ ਹਨ।
ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਓਮ ਪ੍ਰਕਾਸ਼, ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਮਨ ਜੈਨ, ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵਿੰਦਰ ਸਿੰਘ, ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਮਨਦੀਪ ਕੌਰ, ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਰਿੰਦਰ ਜੀਤ ਸਿੰਘ, ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੀਤਾ ਰਾਣੀ, ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਮਲਪ੍ਰੀਤ ਸਿੰਘ, ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਦੀਪ ਸ਼ਰਮਾ ਅਤੇ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਦੀਪ ਕੁਮਾਰ ਨੇ ਆਪਣੇ ਆਪਣੇ ਨਾਮਜਦਗੀ ਪੱਤਰ ਦਾਖ਼ਲ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 4 ਤੋਂ ਗਗਨਦੀਪ, ਵਾਰਡ ਨੰਬਰ 5 ਤੋਂ ਦਰਸ਼ਨ ਕੌਰ ਵਾਰਡ ਨੰਬਰ 7 ਤੋਂ ਸੰਗੀਤਾ ਦੇਵੀ ਤੇ ਮਨਜੀਤ ਕੌਰ ਅਤੇ ਵਾਰਡ ਨੰਬਰ 9 ਤੋਂ ਰੇਨੂੰ ਧੀਰ ਇਹਨਾਂ ਸਾਰਿਆਂ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜਦਗੀ ਪੱਤਰ ਦਾਖ਼ਲ ਕੀਤੇ।ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਨਗਰ ਕੌਸਲ ਚੋਣਾਂ ਲਈ ਬੀਤੇ ਕੱਲ੍ਹ ਕੋਈ ਨਾਮਜਦਗੀ ਪੱਤਰ ਦਾਖਲ ਨਹੀਂ ਹੋਏ ਸਨ ਜਦਕਿ ਅੱਜ ਕੁੱਲ 18 ਨਾਮਜਦਗੀ ਪੱਤਰ ਦਾਖਲ ਹੋਏ ਹਨ। 3 ਫਰਵਰੀ ਨੂੰ ਨਾਮਜਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਹੈ।