(ਸਮਾਜ ਵੀਕਲੀ)
ਨਾਰੀ ਨਾਲ ਹੀ ਘਰ ਹੈ ਤੇ ਨਾਰੀ ਨਾਲ ਹੀ ਨਰ
ਸਮਝ ਲਵੇ ਇਹਨੂੰ ਜੇ ਕੋਈ ਦੁਨੀਆ ਕਰ ਲਏ ਸਰ
ਅਬਲਾ ਖੁਦ ਨੂੰ ਸਮਝੇ ਕਾਹਤੋਂ ਤੂੰ ਵੀ ਵੇਖ ਤਾਂ ਜੀਅ
ਹੈ ਮਰਦਾਂ ਦੀ ਜੇ ਪ੍ਰਧਾਨਗੀ ਤੈਨੂੰ ਵੀ ਕਾਹਦਾ ਡਰ
ਬੇਟੀ ਬਣਕੇ , ਪਤਨੀ ਬਣਕੇ ਫਿਰ ਬਣਕੇ ਚੰਗੀ ਮਾਂ
ਸਦੀਆਂ ਤੋਂ ਬਣਾਈ ਬੈਠੀ ਪੇਕਾ ਸਹੁਰਾ ਆਪਣਾ ਘਰ
ਬਾਬੇ ਦੀ ਬਾਣੀ ਵੀ ਤੈਨੂੰ ਸਤਿਕਾਰ ਕਿੰਨਾ ਹੈ ਦਿੰਦੀ
ਲਾ ਉਡਾਰੀ ਵਿੱਚ ਅਸਮਾਨੀ ਆ ਵੱਡਾ ਜੇਰਾ ਕਰ
ਦੀਪਿਕਾ ਬਾਂਸਲ
7889038321