(ਸਮਾਜ ਵੀਕਲੀ)
ਜੋਗਿੰਦਰ ਸਿੰਘ ਨਾਮੀ ਭਲਵਾਨ ਸੀ।ਆਪਣੇ ਇਲਾਕੇ ਹੀ ਨਹੀਂ ਦੂਰ ਦੁਰਾਡੇ ਉਸ ਦੀ ਭਲਵਾਨੀ ਦੇ ਢੋਲ ਵੱਜਦੇ ਸਨ।ਕਿੰਨੇ ਹੀ ਇਨਾਮਾਂ ਸਨਮਾਨਾਂ ਨਾਲ ਉਹ ਚੱਤੋ ਪਹਿਰ ਸ਼ਿੰਗਾਰਿਆ ਰਹਿੰਦਾ ਸੀ,”ਹੈ ਕੋਈ ਮਾਂ ਦਾ ਲਾਲ ਜੋ ਮੇਰੇ ਨਾਲ ਕੁਸ਼ਤੀ ਲੜ ਸਕੇ ?” ਕਈ ਨਾਮੀ ਗਰਾਮੀ ਭਲਵਾਨਾਂ ਨੂੰ ਚਿੱਤ ਕਰਨ ਤੋਂ ਬਾਅਦ ਉਹ ਫੁੰਕਾਰਿਆ ਰਹਿੰਦਾ।
“ਹਾਂਅ! ਮੈਂ ਤੇਰਾ ਚੈਲੇਂਜ ਕਬੂਲ ਕਰਦੀ ਹਾਂ।” ਇੱਕ ਖ਼ੂਬਸੂਰਤ ਔਰਤ ਭੀੜ ਨੂੰ ਚੀਰਦੀ ਹੋਈ ਅਖਾੜੇ ਵਿੱਚ ਆ ਦਾਖ਼ਲ ਹੋਈ। “ਤੂੰ ……ਤੂੰ ?”ਜੋਗਿੰਦਰ ਸਿੰਘ ਥਥਲਾਇਆ ਤੇ ਚੀਕਿਆ। ” ਹਾਂ ਮੈਂ।”ਔਰਤ ਮਾਣ ਨਾਲ ਬੋਲੀ, “ਇਹ ਬਹੁਤ ਜ਼ੋਰਾਵਰ ਤੇ ਨਾਮੀ ਗਰਾਮੀ ਭਲਵਾਨ ਨੇ,ਵੱਡੇ ਪਹਿਲਵਾਨ!”
ਔਰਤ ਨੇ ਮੁਸਕਰਾਉਂਦਿਆਂ ਹੋਇਆ ਭੀੜ ਵੱਲ ਨਜ਼ਰ ਦੌੜਾਈ,”ਇਨ੍ਹਾਂ ਨੂੰ ਪੁੱਛੋ ਜਦੋਂ ਮੈਨੂੰ ਕੁਝ ਗੁੰਡਿਆਂ ਨੇ ਘੇਰ ਲਿਆ ਸੀ ਤੇ ਮੇਰੇ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ ਤਾਂ ਇਹ ਸ੍ਰੀਮਾਨ ਜੀ ਕਿੱਥੇ ਸਨ ? ਜਨਾਬ ਜੀ ਦੌੜ ਗਏ ਸਨ।” ” ਪਰ ਤੁਸੀਂ …..ਤੁਸੀਂ ਕੌਣ ਹੋ ?” ਭੀੜ ਵਿੱਚੋਂ ਆਵਾਜ਼ਾਂ ਉੱਭਰਦੀਆਂ ਹਨ। “ਮੈਂ….. ਮੈਂ ਇਨ੍ਹਾਂ ਦੀ ਧਰਮ ਪਤਨੀ ਹਾਂ।”
ਸੁਖਮਿੰਦਰ ਸੇਖੋਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly