(ਸਮਾਜ ਵੀਕਲੀ)
ਮੈਂ ਤੈਂਨੂੰ ਚੰਨ ਨਹੀਂ ਕਹਿਣਾਂ,
ਚੜ੍ਹੇ ਦਿਨ ਚੰਨ ਨੇ ਛੁੱਪ ਜਾਣਾਂ।
ਮੈਂ ਤੈਨੂੰ ਫੁੱਲ਼ ਨਹੀਂ ਕਹਿਣਾਂ,
ਪਤੈ ਪਤਝੜ ‘ਚ ਸੁੱਕ ਜਾਣਾਂ।
ਕਹਾਂ ਹੀਰਾ ਕਿਵੇਂ ਤੈਨੂੰ ?
ਜਾਣਦੈਂ ਇਸਨੇ ਖੁੱਸ ਜਾਣਾਂ।
ਨਾ ਤੂੰ ਏ ਜਾਮ,ਨਾ ਸ਼ਰਬਤ,
ਹੋਠੀਂ ਲਾਣਾ ਤੇ ਮੁੱਕ ਜਾਣਾਂ।
ਮੈਂ ਤੈਨੂੰ ਇਸ਼ਕ ਨਹੀਂ ਕਹਿਣਾ,
ਤੂੰ ਅੱਧ – ਵਾਟੇ ਹੀ ਟੁੱਟ ਜਾਣਾਂ।
ਮੈਂ ਤੈਨੂੰ ਹੀਰ ਕਿਉਂ ਆਖਾਂ,
ਖ਼ੌਰੇ ਕਿਸ ਛਿਣ ਤੂੰ ਰੁੱਸ ਜਾਣਾਂ।
ਮੈਂ ਤੈਨੂੰ ਗ਼ਜ਼ਲ ਆਖਾਂਗਾ,
ਮੈਂ ਜਿਸਨੂੰ ਗਾ ਕੇ ਮੁੱਕ ਜਾਣਾਂ।।