ਨਹਿਰੂ ਯੂਵਾ ਕੇਂਦਰ ਦੇ ਨਿਰਦੇਸ਼ਾਂ ਹੇਠ ਖੇਡਾਂ ਦਾ ਸਮਾਨ ਤਕਸੀਮ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਨਹਿਰੂ ਯੂਵਾ ਕੇਂਦਰ ਹੁਸ਼ਿਆਰਪੁਰ ਦੇ ਯੂਥ ਕੋਆਰਡੀਨੇਟਰ ਸ਼੍ਰੀ ਰਾਜੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਧਾਲੀਵਾਲ ਵਿਖੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰੂਪ ਸਿੰਘ ਖਾਲਸਾ ਦੀ ਅਗਵਾਈ ਵਿਚ ਨੌਜਵਾਨਾਂ ਨੂੰ ਖੇਡਾਂ ਦਾ ਸਮਾਨ ਭੇਂਟ ਕੀਤਾ ਗਿਆ। ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਵਾਲੇ ਪਾਸੇ ਲੱਗਣਾ ਚਾਹੀਦਾ ਹੈ, ਤਾਂ ਜੋ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਬਚਿਆ ਜਾ ਸਕੇ। ਇਸ ਮੌਕੇ ਰਾਜ ਕੁਮਾਰ, ਅੰਮ੍ਰਿਤਪ੍ਰੀਤ ਸਿੰਘ, ਗੁਰਜੀਤ ਸਿੰਘ, ਸਤਵੀਰ ਸਿੰਘ, ਹਰਦੀਪ ਸਿੰਘ, ਕੁਲਵੀਰ ਸਿੰਘ, ਵਿਕਰਾਂਤ ਸਿੰਘ, ਰਵਿੰਦਰ ਸਿੰਘ, ਅਰਮਾਨ ਸਿੰਘ, ਕ੍ਰਿਸ਼ਨ ਸਿੰਘ, ਰਾਹੂਲ, ਸਾਹਿਲ ਅਤੇ ਸੋਨੂੰ ਹਾਜ਼ਰ ਸਨ।

Previous articleਤਾਜ ਨਗੀਨਾ ਅਤੇ ਪ੍ਰਿਥੀ ਸੀਲੋਂ ਦਾ ਟਰੈਕ ‘ਤੀਲ੍ਹਾ ਤੀਲ੍ਹਾ ਰੰਗਿਆ ਗਿਆ’ ਚਰਚਾ ਵਿਚ
Next articleਦਲਵਿੰਦਰ ਦਿਆਲਪੁਰੀ ਦਾ ਟਰੈਕ ‘ਡੌਂਟ ਟ੍ਰਾਈ’ 12 ਨੂੰ ਰਿਲੀਜ਼