ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਨਹਿਰੂ ਯੁਵਾ ਕੇਂਦਰ ਕਪੂਰਥਲਾ ਤੇ ਸ਼ਹੀਦ ਬਾਬਾ ਜੀਵਨ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਸੇਚਾਂ ਵੱਲੋਂ ਦੋ ਰੋਜ਼ਾ ਬਲਾਕ ਪੱਧਰੀ ਖੇਡ ਟੂਰਨਾਮੈਂਟ ਨਹਿਰੂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਡਵਿੰਡੀ ਵਿਖੇ ਸਕੂਲ ਦੀ ਗਰਾਊਂਡ ਵਿੱਚ ਕਰਵਾਇਆ ਗਿਆ। ਨਹਿਰੂ ਯੁਵਾ ਕੇਂਦਰ ਦੇ ਜਿਲਾ ਯੂਥ ਕੋਆਰਡੀਨੇਟਰ ਸਵਾਤੀ ਕੁਮਾਰ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਵਾਲੀਬਾਲ, ਦੌੜਾਂ, ਰੱਸਾ-ਕੱਸ਼ੀ, ਅਤੇ ਲੰਬੀ ਛਾਲ ਦੇ ਮੁਕਾਬਲੇ ਕਰਵਾਏ ਗਏ।
ਟੂਰਨਾਮੈਂਟ ਦਾ ਆਰੰਭ ਅਮਨਦੀਪ ਸਿੰਘ ਪੀ.ਐਸ.ਪੀ.ਸੀ.ਐਲ, ਮਨਪ੍ਰੀਤ ਸਿੰਘ ਕਮੇਟੀ ਮੈਂਬਰ, ਰਮੇਸ਼ ਡਡਵਿੰਡੀ, ਹਰਮਨਦੀਪ ਸਿੰਘ ਕਮੇਟੀ ਮੈਂਬਰ ਅਤੇ ਮੈਡਮ ਸਵਾਤੀ ਕੁਮਾਰ ਅਤੇ ਕਲੱਬ ਪ੍ਰਧਾਨ ਸੰਦੀਪ ਸਿੰਘ ਨੇ ਕੀਤਾ। ਇਸ ਮੌਕੇ ਸਵਾਤੀ ਕੁਮਾਰ ਨੇ ਕਿਹਾ ਕੇ ਖਿਡਾਰੀ ਖੇਡ ਨੂੰ ਖੇਡ ਭਾਵਨਾ ਨਾਲ ਹੀ ਖੇਡਣ, ਕਿਉਂਕਿ ਖੇਡਾਂ ਸਾਡੇ ਵਿੱਚ ਧਰਮ ਨਿਰਪੱਖਤਾ,ਸਹਿਣਸ਼ੀਲਤਾ ਅਤੇ ਪ੍ਰੇਮ ਪਿਆਰ ਦੀ ਭਾਵਨਾ ਦਾ ਵਿਕਾਸ ਕਰਦੀਆਂ ਹਨ।
ਬਲਾਕ ਪੱਧਰੀ ਟੂਰਨਾਮੈਂਟ ਦੌਰਾਨ ਵਾਲੀਬਾਲ ਦੀਆਂ 20 ਟੀਮਾਂ, ਰੱਸਾਕੱਸ਼ੀ ਦੀਆਂ 6 ਟੀਮਾਂ, ਦੌੜ ਦੀਆਂ 4 ਟੀਮਾਂ ਅਤੇ ਲੰਬੀ ਛਾਲ ਦੇ 12 ਖਿਡਾਰੀਆਂ ਨੇ ਭਾਗ ਲਿਆ। ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਤੇ ਤੀਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਕਲੱਬ ਵੱਲੋਂ ਨਕਦੀ ਇਨਾਮ ਦੇ ਨਾਲ ਨਾਲ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰਾਂ ਰੱਸਾਕਸ਼ੀ, ਦੌੜ ਅਤੇ ਲੌਂਗ ਜੰਪ ਵਿਚ ਪਹਿਲੇ,ਦੂਜੇ ਤੇ ਤੀਜੇ ਨੰਬਰ ਉਪਰ ਆੳਣ ਵਾਲੀਆਂ ਟੀਮਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੁਰਸੇਵਕ ਸਿੰਘ ਪ੍ਰੋਗਰਾਮ ਕੋਆਰਡੀਨੇਟਰ ਸਵੱਛ ਭਾਰਤ ਮਿਸ਼ਨ ਨਗਰ ਨਿਗਮ ਕਪੂਰਥਲਾ, ਕਲੱਬ ਪ੍ਰਧਾਨ ਸੰਦੀਪ ਸਿੰਘ ਹਾਜ਼ਰ ਸਨ। ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਮਨਪ੍ਰੀਤ ਸਿੰਘ ਮੰਗਾ ਕਲੱਬ ਮੈਂਬਰ, ਜਸਕਰਨ ਸਿੰਘ , ਗਗਨਦੀਪ ਸਿੰਘ , ਲਵਪ੍ਰੀਤ ਸਿੰਘ, ਸਨੀ, ਹਰਮਨ ਸਿੰਘ , ਮੋਹਿਤ , ਰੋਹਿਤ, ਮਨਦੀਪ ਸਿੰਘ ਨੇ ਵਿਸ਼ੇਸ਼ ਯੋਗਦਾਨ ਦਿੱਤਾ।