ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਦਿੱਲੀ ਦੇ ਕਿਸਾਨੀ ਸੰਘਰਸ਼ ਲਈ ਪਿੰਡ ਨਸੀਰਪੁਰ ਤੋਂ ਕਿਸਾਨਾਂ ਦਾ ਵੱਡਾ ਜਥਾ ਨੰਬਰਦਾਰ ਕੰਵਰਜੀਤ ਸਿੰਘ , ਹਰਬੰਸ ਸਿੰਘ ਕੌੜਾ, ਪੁਸ਼ਪਿੰਦਰ ਸਿੰਘ ਗੋਲਡੀ, ਦੀ ਅਗਵਾਈ ਹੇਠ ਸਾਂਝੇ ਕਿਸਾਨ ਮੋਰਚੇ ਦੇ ਸਮਰਥਨ ਲਈ ਸ਼ੰਭੂ ਬਾਰਡਰ ਦਿੱਲੀ ਲਈ ਰਵਾਨਾ ਹੋਇਆ । ਇਸ ਸਘੰਰਸ਼ੀ ਜਥੇ ਨੂੰ ਪਿੰਡ ਵਾਸੀਆਂ ਨੇ ਜੈਕਾਰਿਆਂ ਦੀ ਗੂੰਜ ਤੇ ਕਿਸਾਨ ਮਜ਼ਦੂਰ ਏਕਤਾ ਦੇ ਨਾਰਿਆਂ ਨਾਲ ਰਵਾਨਾ ਕੀਤਾ ।
ਇਸ ਦੌਰਾਨ ਕਿਸਾਨ ਆਗੂ ਪੁਸ਼ਪਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਕਿਸਾਨੀ ਨੂੰ ਖਤਮ ਕਰਨ ਲਈ ਕੇਂਦਰ ਦੁਆਰਾ ਲਾਗੂ ਕੀਤੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਲਈ ਪਿੰਡ ਨਸੀਰਪੁਰ ਤੋਂ ਜਥਾ ਰਵਾਨਾ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਜਥੇ ਇਸੇ ਪ੍ਰਕਾਰ ਹੀ ਕਿਸਾਨਾਂ ਦਾ ਸਾਥ ਦੇਣ ਲਈ ਉਸ ਸਮੇਂ ਤੱਕ ਰਵਾਨਾ ਹੁੰਦੇ ਰਹਿਣਗੇ। ਜਦ ਤੱਕ ਕੇਂਦਰ ਵੱਲੋਂ ਜਾਰੀ ਕੀਤੇ ਕਾਲੇ ਤਿੰਨ ਕਿਸਾਨੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ । ਇਸ ਜਥੇ ਸ:ਹਰਬੰਸ ਸਿੰਘ ਕੌੜਾ ,ਪੁਸ਼ਪਿੰਦਰ ਸਿੰਘ ਗੋਲਡੀ ,ਦਿਲਬਾਗ ਸਿੰਘ ,ਸੁੰਦਰ ਸਿੰਘ ਕੌੜਾ ਹਰਜਿੰਦਰ ਸਿੰਘ ਲਾਲੀ,ਹਰਦੀਪ ਸਿੰਘ ਹੈਪੀ, ਕੰਵਰਜੀਤ ਸਿੰਘ ਨੰਬਰਦਾਰ, ਇੰਦਰਜੀਤ ਸਿੰਘ, ਕਮਲਜੀਤ ਸਿੰਘ ਥਿੰਦ, ਸੁਖਵਿੰਦਰ ਸਿੰਘ ਸੋਖੀ, ਤੇ ਸਾਬੀ ਨੰਡਾ ਆਦਿ ਹੋਰ ਕਿਸਾਨ ਸ਼ਾਮਿਲ ਹਨ।