ਅਮਰੀਕਾ ਦੇ ਉੱਘੇ ਕਾਰੋਬਾਰੀ ਭਰਾਵਾਂ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਗਾਖਲ ਪਰਿਵਾਰ ਵਲੋਂ ਨਵੇਂ ਵਰੇ੍ਹ• ਦੀ ਪੂਰਵ ਸੰਧਿਆ ‘ਤੇ ਗੁਰਦੁਆਰਾ ਸੈਨਹੋਜ਼ੇ ਵਿਖੇ ਪਾਠ ਅਤੇ ਲੰਗਰ ਦੀ ਸੇਵਾ ਕੀਤੀ ਗਈ | ਪਿਤਾ ਸਵ. ਨਸੀਬ ਸਿੰਘ ਗਾਖਲ ਤੇ ਮਾਤਾ ਗੁਰਦੇਵ ਕੌਰ ਗਾਖਲ ਦੀ ਯਾਦ ਅਤੇ ਆਪਣੀ ਪੋਤਰੀ ਜ਼ਾਰਾ ਗਾਖਲ ਦੇ ਜਨਮ ਦਿਨ ਦੀ ਖੁਸ਼ੀ ਵਿਚ ਪਾਠ ਕਰਵਾਏ, ਉਪਰੰਤ ਕੀਰਤਨ ਹੋਇਆ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਗਾਖਲ ਪਰਿਵਾਰ ਵਲੋਂ ਕਰਵਾਈ ਗਈ | ਇਸ ਮੌਕੇ ਅਮੋਲਕ ਸਿੰਘ ਗਾਖਲ ਨੇ 5100 ਡਾਲਰ ਦਾ ਚੈੱਕ ਗੁਰਦੁਆਰਾ ਸਾਹਿਬ ਸੈਨਹੋਜ਼ੇ ਨੂੰ ਭੇਟ ਕਰਦਿਆਂ ਕਿਹਾ ਕਿ ਵਾਹਿਗੁਰੂ ਮਿਹਰ ਕਰੇ ਕਿ 2021 ਦਾ ਵਰ੍ਹਾ ਸਰਬੱਤ ਲਈ ਖੁਸ਼ੀਆਂ ਤੇ ਖੇੜਿਆਂ ਨੂੰ ਲੈ ਕੇ ਆਵੇ | ਉਨ੍ਹਾਂ ਸਿੱਖ ਕੌਮ ਤੇ ਪੰਥ ਦੀ ਚੜ੍ਹ•ਦੀ ਕਲਾ ਲਈ ਵੀ ਅਰਜ਼ੋਈ ਕੀਤੀ | ਉਨ੍ਹਾਂ ਕਿਹਾ ਕਿ ਗਾਖਲ ਪਰਿਵਾਰ ਵਲੋਂ ਸਿੰਘੂ ਬਾਰਡਰ ‘ਤੇ ਕਿਸਾਨ ਮੋਰਚੇ ਲਈ ਪਿਛਲੇ ਕਰੀਬ ਸਵਾ ਮਹੀਨੇ ਤੋਂ ਨਿਰੰਤਰ ਨਿਰਮਲ ਸਿੰਘ ਹੁਰਾਂ ਦੀ ਅਗਵਾਈ ਹੇਠ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ | ਇਸ ਮੌਕੇ ਯੂਨਾਈਟਡ ਸਪੋਰਟਸ ਕਲੱਬ ਦੇ ਪ੍ਰਧਾਨ ਜੁਗਰਾਜ ਸਿੰਘ ਸਹੋਤਾ, ਖਜ਼ਾਨਚੀ ਨਰਿੰਦਰ ਸਿੰਘ ਸਹੋਤਾ, ਕਬੱਡੀ ਖਿਡਾਰੀ ਤੀਰਥ ਸਿੰਘ ਗਾਖਲ, ਬੇ ਏਰੀਆ ਸਪੋਰਟਸ ਕਲੱਬ ਦੇ ਬਲਜੀਤ ਸਿੰਘ ਸੰਧੂ ਤੇ ਗੁਰਦੁਆਰਾ ਸਾਹਿਬ ਸੈਨਹੋਜ਼ੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਬੈਨੀਵਾਲ ਸਮੇਤ ਅਨੇਕਾਂ ਸ਼ਖਸੀਅਤਾਂ ਹਾਜ਼ਰ ਸਨ |
ਅਮਰੀਕਾ ਨਕੋਦਰ( ਹਰਜਿੰਦਰ ਛਾਬੜਾ) ਪਤਰਕਾਰ 9592282333