(ਸਮਾਜ ਵੀਕਲੀ)
ਰਾਂਝੇ ਨੇ ਆਖਿਆ ਕੰਨ ਤੇ ਹੱਥ ਧਰਕੇ,
ਨੇਤਾ ਆਪੋ-ਆਪਣੇ ਰੰਗ ਵਿਖਾਉਣ ਹੀਰੇ।
ਇੱਕ ਦੂਜੇ ਨੂੰ ਪਹਿਲਾਂ ਸੀ ਬਹੁਤ ਭੰਡਦੇ,
ਹੁਣ ਲੱਗ ਗਏ ਨੇ ਜੱਫੀਆਂ ਪਾਉਣ ਹੀਰੇ।
ਰਾਜਨੀਤੀ ਨਾਲ ਕਰਦੇ ਪਿਆਰ ਡਾਢਾ,
ਕੁਰਸੀ ਰਾਣੀ ਨੂੰ ਨਿੱਤ ਧਿਆਉਣ ਹੀਰੇ।
ਇਹ ਭੋਲੀ-ਭਾਲੀ ਜਨਤਾ ਨੂੰ ਕੀਲ ਲੈਂਦੇ,
ਸੇਵਾ ਦੇ ਨਾਂ ਤੇ ਸੱਤਾ ਹਥਿਆਉਣ ਹੀਰੇ।
ਲੋਕ ਵੀ ਬੋਤਲਾਂ ਵੱਟੇ, ਵੋਟਾਂ ਨੇ ਪਾ ਆਉਂਦੇ,
ਫਿਰ ਆਪਣਾ ਝੁੱਗਾ – ਚੌੜ ਕਰਵਾਉਣ ਹੀਰੇ।
‘ਅਟਵਾਲ’ ਨਵੇਂ ਨਰੋਏ ਲੀਡਰਾਂ ਦੀ ਤਲਬ ਕਰਦੈ,
ਜੋ ਮੋਏ ਹੋਏ ਪੰਜਾਬ ਦੀ ਜ਼ਿੰਦ ਬਚਾਉਣ ਹੀਰੇ।
ਕਰਨੈਲ ਅਟਵਾਲ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly