(ਸਮਾਜ ਵੀਕਲੀ)
ਹੁਕਮਰਾਨ ਹੈ ਅੜੀਅਲ ਕਿੰਨਾ ਗੱਲ ਕੋਈ ਨਾ ਮੰਨੇ
ਆਪਣੇ ਆਪ ਹੀ ਕਾਨੂੰਨ ਬਣਾ ਕੇ ਕਸੀ਼ਦੇ ਮੂੰਹੋਂ ਬੰਨ੍ਹੇ
ਉੱਕਾ ਨਹੀਂ ਮਨਜ਼ੂਰ ਜੇ ਸਾਨੂੰ ਕਿਓਂ ਨਹੀਂ ਕਰਦਾ ਰੱਦ
ਸਾਡੀ ਪੈਲੀ ਸਾਡੀ ਮਰਜ਼ੀ ਤੂੰਂ ਕਿਓਂ ਆਵੇਂ ਸੰਨ੍ਹੇ
ਦੁਖਦੀ ਰਗ ਨੂੰ ਹੋਰ ਨਾ ਛੇੜੋ ਸਬਰ ਹਾਲੇ ਹੈ ਬਾਕੀ
ਭਗਵੇ ਰੰਗ ਦੇ ਭੇਸ ਚ ਭਗਤੋ! ਬਣਗੇ ਕਾਹਤੋਂ ਅੰਨ੍ਹੇ
ਬਜਿੱਦ ਹੈ ਇਕੋ ਗੱਲ ਤੇ ਭਲਾ ਮੈਂ ਕੀਤਾ ਸਭ ਦਾ
ਪੂਰੇ ਪੱਖ ਅਡਾਨੀ ਦਾ ਕਹਿੰਦਾ ਭਰ ਦੂ ਸਭ ਦੇ ਛੰਨ੍ਹੇ
ਜੈ ਕਿਸਾਨ ਦਾ ਲਾ ਕੇ ਨਾਅਰਾ ਤੂੰਂ ਤਾਂ ਠੱਗਿਆ ਸਾਨੂੰ
ਨੀਂਹ ਪੱਥਰ ਤੂੰ ਰੱਖ ਕੇ ਵੱਡੇ ਨਿੱਤ ਨਾਰੀਅਲ ਭੰਨੇ
ਦਿਨੇਸ਼ ਨੰਦੀ
9417458831