ਨਵੀਂ ਜੰਗ

ਮਨਪ੍ਰੀਤ ਕੌਰ
(ਸਮਾਜ ਵੀਕਲੀ)

ਜੰਗ ਛਿੜ ਪਈ ਇੱਕ ਹੋਰ ਜੀ ,
ਸਾਡੇ ਹੱਕਾਂ ਨੂੰ ਦਿਓ ਮੋੜ ਜੀ …
 ਵਹਿਮ ਜਿਹਨਾਂ ਨੇ ਸੀ ਪਾਲੇ
ਅਸੀਂ ਕੱਢਾਂਗੇ ਭੁਲੇਖੇ ਸਾਰੇ ,
 ਬੈਠਾ ਅੰਦਰ ਤੁਸੀਂ ਜਿੰਦਰੇ ਸੀ ਲਾਉਣੇ
ਹੁਣ ਆ ਗਏ ਆ ਵਿੱਚ ਬਜਾਰੇ ,
ਨਾਕੇ ਦਿੱਤੇ ਸਾਰੇ ਤੋੜ ਜੀ
ਜੰਗ ਛਿੜ ਪਈ ਇੱਕ ਹੋਰ ਜੀ
ਸਾਡੇ ਹੱਕਾਂ ਨੂੰ ਦਿਓ ਮੋੜ ਜੀ ।।
ਬੜੇ ਜ਼ੁਲਮ ਦਿੱਲੀਏ ਤੂੰ ਕੀਤੇ ਨੇ
ਅਸੀਂ ਘੁੱਟ ਸਬਰਾ ਦੇ ਪੀਤੇ ਨੇ ,
ਹੁਣ ਚੁੱਪ ਨਹੀਓ ਬੈਠ ਹੋਣਾ
ਸ਼ਾਸਤਰ ਚੁੱਕ ਹੱਥ ਖੜੇ ਕੀਤੇ ਨੇ ,
ਤੇਰੇ ਤਖ਼ਤ ਨੂੰ ਦੇਣਾ ਭੌਰ ਜੀ
ਜੰਗ ਛਿੜ ਪਈ ਇੱਕ ਹੋਰ ਜੀ
ਸਾਡੇ ਹੱਕਾਂ ਨੂੰ ਦਿਓ ਮੋੜ ਜੀ ।।
ਮਨਪ੍ਰੀਤ ਕੌਰ
ਫਫੜੇ ਭਾਈ ਕੇ (ਮਾਨਸਾ)
9914737211
Previous articleਦੱਸ ਦਿੱਲੀਏ!
Next articleਜਗਤਾਰ ਸਿੰਘ ਧਾਲੀਵਾਲ